ਅੰਤਕਾ

ਅਕਸਰ ਪੁੱਛੇ ਜਾਣ ਵਾਲੇ ਸਵਾਲ


Bluetooth

ਪ੍ਰ.
ਕਿਹੜੀ ਕਿਸਮ ਦੇ ਫੰਕਸ਼ਨਾਂ ਦੀ ਵਰਤੋਂ ਮੈਂ Bluetooth ਨਾਲ ਕਰ ਸਕਦਾ ਹਾਂ?
ਉ.
ਤੁਸੀਂ ਕਾਲਾਂ ਦਾ ਹੈਂਡਸ ਫ੍ਰੀ ਜਵਾਬ ਦੇਣ ਲਈ ਆਪਣੇ ਮੋਬਾਈਲ ਫ਼ੋਨ ਨੂੰ ਕਨੈਕਟ ਕਰ ਸਕਦੇ ਹੋ। ਆਪਣੇ ਵਾਹਨ ਵਿੱਚ ਸੰਗੀਤ ਸੁਣਨ ਲਈ, ਤੁਸੀਂ MP3 ਪਲੇਅਰਾਂ ਅਤੇ ਮੋਬਾਈਲ ਫ਼ੋਨ ਵਰਗੀਆਂ ਆਡੀਓ ਡਿਵਾਈਸਾਂ ਨੂੰ ਵੀ ਕਨੈਕਟ ਕਰ ਸਕਦੇ ਹੋ। > Bluetooth ਰਾਹੀਂ ਕਾਲ ਕਰਨਾ” ਜਾਂ Bluetooth ਰਾਹੀਂ ਸੰਗੀਤ ਸੁਣਨਾ” ਨੂੰ ਵੇਖੋ।
ਪ੍ਰ.
ਕਿਸੇ ਡਿਵਾਈਸ ਨੂੰ ਪੇਅਰ ਕਰਨ ਅਤੇ ਕਿਸੇ ਡਿਵਾਈਸ ਨੂੰ ਕਨੈਕਟ ਕਰਨ ਦੇ ਵਿਚਕਾਰ ਕੀ ਅੰਤਰ ਹੈ?
ਉ.
ਪੇਅਰਿੰਗ ਸਿਸਟਮ ਅਤੇ ਮੋਬਾਈਲ ਡਿਵਾਈਸ ਨੂੰ ਪ੍ਰਮਾਣਿਤ ਕਰਨ ਦੁਆਰਾ ਹੁੰਦੀ ਹੈ। ਸਿਸਟਮ ਨਾਲ ਪੇਅਰ ਕੀਤੀਆਂ ਡਿਵਾਈਸਾਂ ਨੂੰ ਉਦੋਂ ਤੱਕ ਕਨੈਕਟ ਅਤੇ ਡਿਸਕਨੈਕਟ ਕੀਤਾ ਜਾ ਸਕਦਾ ਹੈ ਜਦੋਂ ਤੱਕ ਉਹਨਾਂ ਨੂੰ ਸਿਸਟਮ ਤੋਂ ਮਿਟਾਇਆ ਨਹੀਂ ਜਾਂਦਾ ਹੈ। Bluetooth ਹੈਂਡਫ੍ਰੀ ਫੀਚਰ, ਜਿਵੇਂ ਕਾਲਾਂ ਕਰਨਾ ਜਾਂ ਜਵਾਬ ਦੇਣਾ ਜਾਂ ਸੰਪਰਕਾਂ ਤੱਕ ਪਹੁੰਚ ਕਰਨਾ, ਸਿਸਟਮ ਨਾਲ ਕਨੈਕਟ ਕੀਤੇ ਮੋਬਾਈਲ ਫ਼ੋਨ ਵਿੱਚ ਹੀ ਸਮਰਥਿਤ ਹੈ।
ਪ੍ਰ.
ਮੈਂ ਸਿਸਟਮ ਨਾਲ Bluetooth ਡਿਵਾਈਸ ਨੂੰ ਕਿਵੇਂ ਪੇਅਰ ਕਰਾਂ?
ਉ.
ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਸੈਟਿੰਗਾਂ > ਡੀਵਾਈਸ ਕਨੈਕਸ਼ਨ > ਬਲੂਟੁੱਥ > ਬਲੂਟੁੱਥ ਕਨੈਕਸ਼ਨ > ਨਵਾਂ ਜੋੜੋ ਦਬਾਓ। ਜਿਸ Bluetooth ਡਿਵਾਈਸ ਤੋਂ ਤੁਸੀਂ ਕਨੈਕਟ ਕਰਨਾ ਚਾਹੁੰਦੇ ਹੋ, ਉਸ ਤੋਂ ਆਪਣੇ ਸਿਸਟਮ ਨਾਲ ਖੋਜ ਕਰੋ ਅਤੇ ਪੇਅਰ ਕਰੋ। ਇੱਕ ਵਾਰ ਤੁਹਾਡੇ ਦੁਆਰਾ ਸਿਸਟਮ ਸਕ੍ਰੀਨ ‘ਤੇ ਵਿਖਾਈ ਗਈ Bluetooth ਪਾਸਕੀ ਦਾਖ਼ਲ ਕਰਨ ਜਾਂ ਪੁਸ਼ਟੀ ਕਰਨ ਤੋਂ ਬਾਅਦ, ਡਿਵਾਈਸ ਸਿਸਟਮ ਦੀ Bluetooth ਡਿਵਾਈਸਾਂ ਦੀ ਸੂਚੀ ਨਾਲ ਪੰਜੀਕਿਰਤ ਹੋ ਜਾਂਦੀ ਹੈ ਅਤੇ ਸਵੈਚਲਿਤ ਤੌਰ ‘ਤੇ ਸਿਸਟਮ ਨਾਲ ਕਨੈਕਟ ਹੋ ਜਾਂਦੀ ਹੈ। > Bluetooth ਡਿਵਾਈਸਾਂ ਨੂੰ ਕਨੈਕਟ ਕਰਨਾ” ਨੂੰ ਵੇਖੋ।
ਪ੍ਰ.
ਪਾਸਕੀ ਕੀ ਹੈ?
ਉ.
ਸਿਸਟਮ ਅਤੇ ਮੋਬਾਈਲ ਡਿਵਾਈਸ ਦੇ ਵਿਚਕਾਰ ਕਨੈਕਸ਼ਨ ਨੂੰ ਪ੍ਰਮਾਣਿਤ ਕਰਨ ਲਈ ਵਰਤੋਂ ਕੀਤਾ ਗਿਆ ਪਾਸਵਰਡ ਪਾਸਕੀ ਹੁੰਦਾ ਹੈ। ਜਦੋਂ ਤੁਸੀਂ ਪਹਿਲੀ ਵਾਰ ਮੋਬਾਇਲ ਫ਼ੋਨ ਜੋੜਦੇ ਹੋ ਤਾਂ ਪਾਸਕੀ ਨੂੰ ਸਿਰਫ਼ ਇੱਕ ਵਾਰ ਦਰਜ ਕਰਨ ਦੀ ਲੋੜ ਹੁੰਦੀ ਹੈ।
ਸ਼ੁਰੂਆਤੀ ਪਾਸਕੀ “0000” ਹੈ। ਤੁਸੀਂ ਇਸ ਨੂੰ
ਸਾਰੇ ਮੀਨੂ > ਸੈਟਿੰਗਾਂ > ਡੀਵਾਈਸ ਕਨੈਕਸ਼ਨ > ਬਲੂਟੁੱਥ > ਬਲੂਟੁੱਥ ਸਿਸਟਮ ਜਾਣਕਾਰੀ > ਪਾਸ-ਕੀ ਦਬਾ ਕੇ ਬਦਲ ਸਕਦੇ ਹੋ।
ਪ੍ਰ.
ਮੈਂ ਆਪਣਾ ਮੋਬਾਇਲ ਫ਼ੋਨ ਬਦਲ ਲਿਆ ਹੈ ਜੋ Bluetooth ਰਾਹੀਂ ਸਿਸਟਮ ਨਾਲ ਰਜਿਸਟਰ ਕੀਤਾ ਗਿਆ ਸੀ। ਮੈਂ ਆਪਣਾ ਨਵਾਂ ਮੋਬਾਇਲ ਫ਼ੋਨ ਕਿਵੇਂ ਰਜਿਸਟਰ ਕਰ ਸਕਦਾ/ਸਕਦੀ ਹਾਂ?
ਉ.
ਤੁਸੀਂ ਇੱਕ ਡਿਵਾਈਸ ਨੂੰ ਪੇਅਰ ਕਰਨ ਲਈ ਨਿਰਦੇਸ਼ਾਂ ਦੀ ਪਾਲਣਾ ਕਰਕੇ ਆਪਣੇ ਸਿਸਟਮ ਵਿੱਚ ਵਾਧੂ ਡਿਵਾਈਸਾਂ ਨੂੰ ਰਜਿਸਟਰ ਕਰ ਸਕਦੇ ਹੋ। ਤੁਹਾਡੇ ਸਿਸਟਮ ਦੀ Bluetooth ਡਿਵਾਈਸ ਸੂਚੀ ਵਿੱਚ ਛੇ ਡਿਵਾਈਸ ਜੋੜੇ ਜਾ ਸਕਦੇ ਹਨ। Bluetooth ਡਿਵਾਈਸ ਸੂਚੀ ‘ਤੇ, ਰਜਿਸਟਰ ਕੀਤੇ ਡਿਵਾਈਸ ਨੂੰ ਮਿਟਾਉਣ ਲਈ, ਡਿਵਾਈਸ ਮਿਟਾਓ ਦਬਾਓ, ਮਿਟਾਉਣ ਲਈ ਡਿਵਾਈਸ ਚੁਣੋ, ਅਤੇ ਮਿਟਾਓ ਦਬਾਓ। > Bluetooth ਡਿਵਾਈਸਾਂ ਨੂੰ ਕਨੈਕਟ ਕਰਨਾ” ਨੂੰ ਵੇਖੋ।
ਪ੍ਰ.
ਮੈਂ ਕਾਲ ਦਾ ਜਵਾਬ ਕਿਵੇਂ ਦੇਵਾਂ?
ਉ.
ਜਦੋਂ ਇੱਕ ਕਾਲ ਆਉਂਦੀ ਹੈ ਅਤੇ ਇੱਕ ਨੋਟੀਫਿਕੇਸ਼ਨ ਪੌਪ-ਅੱਪ ਵਿੰਡੋ ਦਿਖਾਈ ਦਿੰਦੀ ਹੈ, ਤਾਂ ਸਟੀਅਰਿੰਗ ਵ੍ਹੀਲ 'ਤੇ ਕਾਲ/ਜਵਾਬ ਬਟਨ ਨੂੰ ਦਬਾਓ ਜਾਂ ਸਕ੍ਰੀਨ ‘ਤੇ ਸਵੀਕਾਰ ਕਰੋ ਦਬਾਓ।
ਕਾਲ ਨੂੰ ਅਸਵੀਕਾਰ ਕਰਨ ਲਈ, ਸਕ੍ਰੀਨ 'ਤੇ
ਅਸਵੀਕਾਰ ਕਰੋ ਦਬਾਓ।
ਪ੍ਰ.
ਜੇਕਰ ਮੈਂ ਸਿਸਟਮ ਰਾਹੀਂ ਕਾਲ ਕਰਦੇ ਸਮੇਂ ਕਾਲ ਨੂੰ ਆਪਣੇ ਮੋਬਾਇਲ ਫ਼ੋਨ 'ਤੇ ਬਦਲਣਾ ਚਾਹੁੰਦਾ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਉ.
ਆਪਣੇ ਮੋਬਾਇਲ ਫ਼ੋਨ ‘ਤੇ ਕਾਲ ਨੂੰ ਸਵਿੱਚ ਕਰਨ ਲਈ ਨਿੱਜੀ ਵਰਤੋ ਦਬਾਓ।
ਪ੍ਰ.
ਮੈਂ ਸਿਸਟਮ ਤੋਂ ਆਪਣੇ ਮੋਬਾਇਲ ਫ਼ੋਨ ਵਿੱਚ ਸੰਪਰਕਾਂ ਤੱਕ ਪਹੁੰਚ ਕਿਵੇਂ ਕਰ ਸਕਦਾ/ਸਕਦੀ ਹਾਂ?
ਉ.
ਆਪਣੇ ਮੋਬਾਇਲ ਫ਼ੋਨ ਨੂੰ ਆਪਣੇ ਸਿਸਟਮ ਨਾਲ ਕਨੈਕਟ ਕਰਦੇ ਸਮੇਂ, ਸਿਸਟਮ ਨੂੰ ਮੋਬਾਇਲ ਫ਼ੋਨ ਵਿੱਚ ਸੁਰੱਖਿਅਤ ਕੀਤੇ ਸੰਪਰਕਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿਓ। ਸੰਪਰਕ ਸਿਸਟਮ ਵਿੱਚ ਡਾਊਨਲੋਡ ਕੀਤੇ ਜਾਣਗੇ। ਡਾਊਨਲੋਡ ਕੀਤੀ ਸੰਪਰਕ ਸੂਚੀ ਨੂੰ ਖੋਲ੍ਹਣ ਲਈ, ਸਟੀਅਰਿੰਗ ਵ੍ਹੀਲ ‘ਤੇ ਕਾਲ/ਜਵਾਬ ਬਟਨ ਦਬਾਓ ਅਤੇ ਫ਼ੋਨ ਸਕ੍ਰੀਨ ‘ਤੇ ਦਬਾਓ। ਤੁਸੀਂ ਕਾਲ ਕਰਨ ਲਈ ਸੰਪਰਕ ਦੀ ਖੋਜ ਕਰ ਸਕਦੇ ਹੋ ਜਾਂ ਇਸਨੂੰ ਪੰਸਦ ਵਿੱਚ ਸ਼ਾਮਲ ਕਰ ਸਕਦੇ ਹੋ। > Bluetooth ਰਾਹੀਂ ਕਾਲ ਕਰਨਾ” ਨੂੰ ਵੇਖੋ।
ਪ੍ਰ.
ਮੇਰੇ ਵਾਇਰਲੈੱਸ ਕਨੈਕਸ਼ਨ ਦੀ ਰੇਂਜ ਕੀ ਹੈ?
ਉ.
ਇੱਕ ਵਾਇਰਲੈੱਸ ਕਨੈਕਸ਼ਨ ਲਗਭਗ 10 ਮੀ ਦੇ ਅੰਦਰ ਵਰਤਿਆ ਜਾ ਸਕਦਾ ਹੈ। ਵੱਧ ਤੋਂ ਵੱਧ Bluetooth ਰੇਂਜ ਵਰਤੋਂ ਦੇ ਵਾਤਾਵਰਣ ਜਿਵੇਂ ਕਿ ਵਾਹਨ ਦੀ ਕਿਸਮ, ਸਿਸਟਮ ਪਲੇਟਫਾਰਮ, ਜਾਂ ਕਨੈਕਟ ਕੀਤੇ ਮੋਬਾਈਲ ਫ਼ੋਨ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ।
ਪ੍ਰ.
ਕਿੰਨੇ ਮੋਬਾਇਲ ਡਿਵਾਈਸਾਂ ਨੂੰ ਪੇਅਰ ਕੀਤਾ ਜਾ ਸਕਦਾ ਹੈ?
ਉ.
ਤੁਹਾਡੇ ਸਿਸਟਮ ਵਿੱਚ ਛੇ ਡਿਵਾਈਸ ਪੇਅਰ ਕੀਤੇ ਜਾ ਸਕਦੇ ਹਨ।
ਪ੍ਰ.
ਕਾਲ ਦੀ ਕੁਆਲਿਟੀ ਕਈ ਵਾਰੀ ਮਾੜੀ ਕਿਉਂ ਹੁੰਦੀ ਹੈ?
ਉ.
ਜਦੋਂ ਕਾਲ ਦੀ ਕੁਆਲਿਟੀ ਵਿਗੜਦੀ ਹੈ ਤਾਂ ਆਪਣੇ ਮੋਬਾਇਲ ਫ਼ੋਨ ਦੀ ਰਿਸੈਪਸ਼ਨ ਸੰਵੇਦਨਸ਼ੀਲਤਾ ਦੀ ਜਾਂਚ ਕਰੋ। ਸਿਗਨਲ ਦੀ ਸ਼ਕਤੀ ਘੱਟ ਹੋਣ 'ਤੇ ਕਾਲ ਦੀ ਗੁਣਵੱਤਾ ਵਿਗੜ ਸਕਦੀ ਹੈ।
ਜੇਕਰ ਧਾਤੂ ਦੀਆਂ ਵਸਤੂਆਂ, ਜਿਵੇਂ ਕਿ ਪੀਣ ਵਾਲੇ ਕੈਨ, ਨੂੰ ਮੋਬਾਇਲ ਫ਼ੋਨ ਦੇ ਨੇੜੇ ਰੱਖਿਆ ਜਾਂਦਾ ਹੈ ਤਾਂ ਕਾਲ ਦੀ ਕੁਆਲਿਟੀ ਵੀ ਮਾੜੀ ਹੋ ਸਕਦੀ ਹੈ। ਇਹ ਦੇਖਣ ਲਈ ਕਿ ਕਿਸੇ ਵੀ ਧਾਤੂ ਦੀਆਂ ਵਸਤੂਆਂ ਮੋਬਾਇਲ ਫ਼ੋਨ ਦੇ ਨੇੜੇ ਹਨ ਜਾਂ ਨਹੀਂ ਜਾਂਚ ਕਰੋ।
ਮੋਬਾਇਲ ਫ਼ੋਨ ਦੀ ਕਿਸਮ ਦੇ ਆਧਾਰ 'ਤੇ ਕਾਲ ਦੀ ਆਵਾਜ਼ ਅਤੇ ਕੁਆਲਿਟੀ ਅਲੱਗ-ਅਲੱਗ ਹੋ ਸਕਦੀ ਹੈ।

ਰੇਡੀਓ/ਮੀਡੀਆ

ਪ੍ਰ.
ਮੇਰੇ ਸਿਸਟਮ ਵਿੱਚ ਕਿਸ ਕਿਸਮ ਦੇ ਮੀਡੀਆ ਅਤੇ ਰੇਡੀਓ ਫੰਕਸ਼ਨ ਹਨ?
ਉ.
ਤੁਹਾਡਾ ਸਿਸਟਮ ਵੱਖ-ਵੱਖ ਕਿਸਮਾਂ ਦੇ ਮੀਡੀਆ (USB, ਆਦਿ) ਰਾਹੀਂ ਕਈ ਰੇਡੀਓ ਸੇਵਾਵਾਂ ਅਤੇ ਆਡੀਓ ਚਲਾਉਣ ਲਈ ਸਮਰੱਥ ਹੈ। ਜ਼ਿਆਦਾ ਜਾਣਕਾਰੀ ਲਈ, ਸੰਬੰਧਿਤ ਅਧਿਆਏ ਦੇਖੋ।
ਪ੍ਰ.
ਮੈਂ ਵਾਹਨ ਚਲਾਉਂਦੇ ਸਮੇਂ ਸਕ੍ਰੀਨ ਨੂੰ ਕੰਟਰੋਲ ਕੀਤੇ ਬਿਨਾਂ ਪਿਛਲੇ ਜਾਂ ਅਗਲੇ ਗੀਤ 'ਤੇ ਜਾਣਾ ਚਾਹੁੰਦਾ ਹਾਂ।
ਉ.
ਪਿਛਲੇ ਜਾਂ ਅਗਲੇ ਗੀਤ 'ਤੇ ਜਾਣ ਲਈ ਸਟੀਅਰਿੰਗ ਵ੍ਹੀਲ 'ਤੇ ਖੋਜ ਲੀਵਰ/ਬਟਨ ਦੀ ਵਰਤੋਂ ਕਰੋ।

ਬ੍ਰੋਡਕਾਸਟ ਰਿਸੈਪਸ਼ਨ

ਪ੍ਰ.
ਵਾਹਨ ਚਲਾਉਂਦੇ ਸਮੇਂ ਰੇਡੀਓ ਸੁਣਦੇ ਸਮੇਂ ਕੋਈ ਅਵਾਜ਼ ਨਹੀਂ ਸੁਣਾਈ ਦਿੰਦੀ ਅਤੇ ਨਾ ਹੀ ਡੀਸਟੋਰ ਕੀਤਾ ਨੌਇਸ ਸੁਣਾਈ ਦਿੰਦਾ ਹੈ।
ਉ.
ਲੋਕੇਸ਼ਨ ਦੇ ਅਧਾਰ 'ਤੇ, ਰੁਕਾਵਟਾਂ ਦੇ ਕਾਰਨ ਰਿਸੈਪਸ਼ਨ ਵਿਗੜ ਸਕਦਾ ਹੈ।
ਗਲਾਸ ਏਰੀਅਲ ਨਾਲ ਲੈਸ ਰੀਅਰ ਵਿੰਡੋ ਨਾਲ ਧਾਤ ਦੇ ਹਿੱਸਿਆਂ ਸਮੇਤ ਵਿੰਡੋ ਫਿਲਮ ਨੂੰ ਜੋੜਨ ਨਾਲ ਰੇਡੀਓ ਰਿਸੈਪਸ਼ਨ ਘੱਟ ਹੋ ਸਕਦਾ ਹੈ।

ਸਿਸਟਮ ਨੁਕਸ ਦੀ ਸਵੈ-ਜਾਂਚ ਕਿਵੇਂ ਕਰੀਏ

ਪ੍ਰ.
ਮੇਰਾ ਸਿਸਟਮ ਆਮ ਤੌਰ 'ਤੇ ਕੰਮ ਨਹੀਂ ਕਰਦਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?
ਉ.
ਸਮੱਸਿਆ ਨਿਪਟਾਰਾ ਭਾਗਾਂ ਵਿੱਚ ਦੱਸੇ ਗਏ ਹੱਲਾਂ ਦਾ ਹਵਾਲਾ ਦੇ ਕੇ ਆਪਣੇ ਸਿਸਟਮ ਦੀ ਜਾਂਚ ਕਰੋ। > ਟ੍ਰਬਲਸ਼ੂਟਿੰਗ” ਨੂੰ ਵੇਖੋ।
ਜੇਕਰ ਸਿਸਟਮ ਸੰਬੰਧਿਤ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਬਾਅਦ ਵੀ ਆਮ ਤੌਰ 'ਤੇ ਕੰਮ ਨਹੀਂ ਕਰਦਾ ਹੈ, ਤਾਂ ਰੀਸੈਟ ਬਟਨ ਨੂੰ ਦਬਾ ਕੇ ਰੱਖੋ।
ਜੇਕਰ ਸਮੱਸਿਆ ਬਣੀ ਰਹਿੰਦੀ ਹੈ, ਤਾਂ ਆਪਣੇ ਖ਼ਰੀਦ ਥਾਂ ਜਾਂ ਡੀਲਰ ਨਾਲ ਸੰਪਰਕ ਕਰੋ।