ਡ੍ਰਾਈਵਿੰਗ ਜਾਣਕਾਰੀ ਦੇਖਣਾ (ਜੇਕਰ ਲੈਸ ਹੈ)
ਤੁਸੀਂ ਡ੍ਰਾਈਵਿੰਗ ਸਮਾਂ, ਦੂਰੀ, ਆਇਡਲਿੰਗ ਸਮਾਂ ਅਨੁਪਾਤ ਅਤੇ ਸਪੀਡ ਵੰਡ ਵਰਗੀ ਜਾਣਕਾਰੀ ਦੀ ਜਾਂਚ ਕਰਕੇ ਆਪਣੇ ਡ੍ਰਾਈਵਿੰਗ ਪੈਟਰਨ ਦੇਖ ਸਕਦੇ ਹੋ। ਸੁਰੱਖਿਅਤ ਅਤੇ ਆਰਥਿਕ ਵਾਹਨ ਔਪਰੇਸ਼ਨ ਲਈ ਡ੍ਰਾਈਵਿੰਗ ਜਾਣਕਾਰੀ ਦੀ ਵਰਤੋਂ ਕਰੋ।
- ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > Driving info ਦਬਾਓ।
- ਆਪਣੇ ਵਾਹਨ ਦੀ ਡ੍ਰਾਈਵਿੰਗ ਜਾਣਕਾਰੀ ਦੇਖੋ।
- ਨਵੀਨਤਮ ਜਾਣਕਾਰੀ ਦੇਖਣ ਲਈ, Update ਦਬਾਓ।
ਧਿਆਨ ਦਿਓ
- ਤੁਸੀਂ ਇਸ ਫੰਕਸ਼ਨ ਦੀ ਵਰਤੋਂ ਸਿਰਫ਼ ਓਦੋਂ ਹੀ ਕਰ ਸਕਦੇ ਹੋ ਜਦੋਂ ਤੁਹਾਡਾ ਵਾਹਨ ਸਥਿਰ ਹੋਵੇ ਅਤੇ ਇੰਜਣ ਚੱਲ ਰਿਹਾ ਹੋਵੇ।
- ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ ‘ਤੇ, ਪ੍ਰਦਰਸ਼ਿਤ ਸਕ੍ਰੀਨ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।