ਸੈਟਿੰਗਾਂ

ਡਿਸਪਲੇ ਸੈਟਿੰਗਾਂ ਨੂੰ ਕੰਫਿਗਰ ਕਰਨਾ


ਤੁਸੀਂ ਸਕ੍ਰੀਨ ਡਿਸਪਲੇ ਲਈ ਸੈਟਿੰਗਾਂ ਨੂੰ ਬਦਲ ਸਕਦੇ ਹੋ।
ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ 'ਤੇ, ਪ੍ਰਦਰਸ਼ਿਤ ਸਕ੍ਰੀਨਾਂ ਅਤੇ ਉਪਲਬਧ ਵਿਕਲਪ ਵੱਖ ਹੋ ਸਕਦੇ ਹਨ।
ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਸੈਟਿੰਗਾਂ > ਡਿਸਪਲੇ ਦਬਾਓ ਅਤੇ ਬਦਲਣ ਲਈ ਕਿਸੇ ਵਿਕਲਪ ਦੀ ਚੋਣ ਕਰੋ।

Dimming (ਜੇਕਰ ਲੈਸ ਹੈ)

ਤੁਸੀਂ ਸਕ੍ਰੀਨ ਬ੍ਰਾਈਟਨੈੱਸ ਮੋਡ ਨੂੰ ਸੈੱਟ ਕਰ ਸਕਦੇ ਹੋ।

Auto-illumination

ਤੁਸੀਂ ਸਿਸਟਮ ਦੀ ਚਮਕ ਨੂੰ ਐਂਬੀਅੰਟ ਲਾਈਟਿੰਗ ਸਥਿਤੀਆਂ ਜਾਂ ਹੈਡਲੈਂਪ ਸਥਿਤੀਆਂ ਦੇ ਅਨੁਸਾਰ ਅਨੁਕੂਲ ਕਰਨ ਲਈ ਸੈੱਟ ਕਰ ਸਕਦੇ ਹੋ।

Daylight

ਇਹ ਵਿਕਲਪ ਉਦੋਂ ਉਪਲਬਧ ਹੋਵੇਗਾ ਜਦੋਂ ਤੁਸੀਂ Auto-illumination ਵਿਕਲਪ ਨੂੰ ਅਸਕ੍ਰਿਆ ਕਰ ਦਿੰਦੇ ਹੋ। ਸਕ੍ਰੀਨ ਚਮਕਦੀ ਰਹੇਗੀ।

Night

ਇਹ ਵਿਕਲਪ ਉਦੋਂ ਉਪਲਬਧ ਹੋਵੇਗਾ ਜਦੋਂ ਤੁਸੀਂ Auto-illumination ਵਿਕਲਪ ਨੂੰ ਅਸਕ੍ਰਿਆ ਕਰ ਦਿੰਦੇ ਹੋ। ਸਕ੍ਰੀਨ ਡਿੰਮ ਰਹੇਗੀ।

ਚਮਕ

ਤੁਸੀਂ ਸਕ੍ਰੀਨ ਦੀ ਚਮਕ ਸੈਟਿੰਗਾਂ ਨੂੰ ਬਦਲ ਸਕਦੇ ਹੋ।
ਵਿਕਲਪ A
ਵਿਕਲਪ B

ਸਵੈਚਲਿਤ-ਚਮਕ (ਜੇਕਰ ਲੈਸ ਹੈ)

ਤੁਸੀਂ ਸਿਸਟਮ ਦੀ ਚਕਮ ਨੂੰ ਐਂਬੀਅੰਟ ਲਾਈਟਿੰਗ ਸਥਿਤੀਆਂ ਜਾਂ ਹੈੱਡਲੈਂਪ ਦੀ ਸਥਿਤੀ ਦੇ ਅਨੁਸਾਰ ਅਨੁਕੂਲ ਕਰਨ ਲਈ ਸੈੱਟ ਕਰ ਸਕਦੇ ਹੋ, ਜਾਂ ਚਮਕ ਨੂੰ ਮੈਨੁਅਲ ਤੌਰ 'ਤੇ ਅਨੁਕੂਲ ਕਰ ਸਕਦੇ ਹੋ।

ਸਵੈਚਲਿਤ (ਜੇਕਰ ਲੈਸ ਹੈ)

ਐਂਬੀਅੰਟ ਲਾਈਟਿੰਗ ਸਥਿਤੀਆਂ ਜਾਂ ਹੈੱਡਲੈਂਪ ਸਥਿਤੀ ਦੇ ਅਨੁਸਾਰ, ਤੁਸੀਂ ਸਿਸਟਮ ਦੀ ਚਮਕ ਨੂੰ ਦਿਨ ਮੋਡ ਜਾਂ ਰਾਤ ਮੋਡ ਵਿੱਚ ਸਵਿੱਚ ਕਰਨ ਲਈ ਸੈਟ ਕਰ ਸਕਦੇ ਹੋ। ਹਰੇਕ ਮੋਡ ਵਿੱਚ ਸਕ੍ਰੀਨ ਚਮਕ ਲੇਵਲ ਨੂੰ ਅਨੁਕੂਲਿਤ ਕਰਨ ਲਈ, ਦਬਾਓ।

ਹੱਥੀਂ (ਜੇਕਰ ਲੈਸ ਹੈ)

ਤੁਸੀਂ ਸਕ੍ਰੀਨ ਦੀ ਚਮਕ ਨੂੰ ਮੈਨੁਅਲ ਤੌਰ ‘ਤੇ ਅਨੁਕੂਲ ਕਰ ਸਕਦੇ ਹੋ।

ਮੱਧਮ ਕਰਨਾ (ਜੇਕਰ ਲੈਸ ਹੈ)

ਤੁਸੀਂ ਸਕ੍ਰੀਨ ਬ੍ਰਾਈਟਨੈੱਸ ਮੋਡ ਨੂੰ ਸੈੱਟ ਕਰ ਸਕਦੇ ਹੋ।
  • ਸਵੈਚਲਿਤ-ਚਾਨਣ: ਸਿਸਟਮ ਚਮਕ ਨੂੰ ਐਂਬੀਅੰਟ ਲਾਈਟਿੰਗ ਸਥਿਤੀ ਜਾਂ ਹੈੱਡਲੈਂਪ ਸਥਿਤੀ ਅਨੁਸਾਰ ਅਨੁਕੂਲ ਕੀਤਾ ਜਾ ਸਕਦਾ ਹੈ।
  • ਧੁੱਪ: ਸਕ੍ਰੀਨ ਚਮਕਦੀ ਰਹੇਗੀ।
  • ਰਾਤ: ਸਕ੍ਰੀਨ ਡਿੰਮ ਰਹੇਗੀ।

ਕਲਸਟਰ ਚਾਨਣ ਨਿਯੰਤ੍ਰਣ ਲਈ ਲਿੰਕ (ਜੇਕਰ ਲੈਸ ਹੈ)

ਤੁਸੀਂ ਇੰਸਟਰੂਮੈਂਟ ਕਲੱਸਟਰ ਦੀ ਚਮਕ ਅਨੁਸਾਰ ਸਿਸਟਮ ਚਮਕ ਨੂੰ ਅਨੁਕੂਲਿਤ ਕਰਨ ਲਈ ਸੈੱਟ ਕਰ ਸਕਦੇ ਹੋ। ਜੇਕਰ ਇਹ ਸੁਵਿਦਾ ਅਸਕ੍ਰਿਆ ਹੋ ਗਈ ਹੈ, ਤਾਂ ਤੁਸੀਂ ਮੱਧਮ ਕਰਨਾ ਵਿਕਲਪ ਵਿੱਚ ਆਪਣੀ ਸੈਟਿੰਗ ਅਨੁਸਾਰ ਦਿਨ ਜਾਂ ਰਾਤ ਮੋਡ ਵਾਸਤੇ ਚਮਕ ਨੂੰ ਅਨੁਕੂਲ ਕਰ ਸਕਦੇ ਹੋ।

ਧੁੱਪ (ਜੇਕਰ ਲੈਸ ਹੈ)

ਜਦੋਂ ਤੁਸੀਂ ਮੱਧਮ ਕਰਨਾ ਵਿਕਲਪ ਵਿੱਚ ਧੁੱਪ ਦੀ ਚੋਣ ਕਰਦੇ ਹੋ, ਤਾਂ ਤੁਸੀਂ ਦਿਨ ਮੋਡ ਵਾਸਤੇ ਸਕ੍ਰੀਨ ਦੀ ਚਮਕ ਨੂੰ ਅਨੁਕੂਲ ਕਰ ਸਕਦੇ ਹੋ।

ਰਾਤ (ਜੇਕਰ ਲੈਸ ਹੈ)

ਜਦੋਂ ਤੁਸੀਂ ਮੱਧਮ ਕਰਨਾ ਵਿਕਲਪ ਵਿੱਚ ਰਾਤ ਦੀ ਚੋਣ ਕਰਦੇ ਹੋ, ਤਾਂ ਤੁਸੀਂ ਰਾਤ ਮੋਡ ਵਾਸਤੇ ਸਕ੍ਰੀਨ ਦੀ ਚਮਕ ਨੂੰ ਅਨੁਕੂਲ ਕਰ ਸਕਦੇ ਹੋ।
ਧਿਆਨ ਦਿਓ
ਚਮਕ ਮੋਡਾਂ ਵਾਸਤੇ ਡਿਫੌਲਟ ਸੈਟਿੰਗਾਂ ਨੂੰ ਰੀਸਟੋਰ ਕਰਨ ਵਾਸਤੇ, ਡਿਫ਼ੌਲਟ ਦਬਾਓ।

ਨੀਲੀ ਰੋਸ਼ਨੀ

ਬਲੂ ਲਾਈਟ ਫਿੱਲਟਰ ਸਕ੍ਰੀਨ ਦੁਆਰਾ ਪ੍ਰਦਰਸ਼ਿਤ ਬਲੂ ਲਾਈਟ ਦੇ ਲੇਵਲ ਨੂੰ ਅਨੁਕੂਲ ਕਰਕੇ ਅੱਖਾਂ ਦੀ ਥਕਾਨ ਨੂੰ ਘੱਟ ਕਰਦਾ ਹੈ।

ਨੀਲੀ ਰੋਸ਼ਨੀ ਫ਼ਿਲਟਰ

ਤੁਸੀਂ ਬਲੂ ਲਾਈਟ ਫਿੱਲਟਰ ਦੀ ਵਰਤੋਂ ਕਰਨ ਲਈ ਸੈੱਟ ਕਰ ਸਕਦੇ ਹੋ। ਬਲੂ ਲਾਈਟ ਫਿੱਲਟਰ ਨੂੰ ਸਮਰੱਥ ਕਰਨ ਤੋਂ ਬਾਅਦ, ਤੁਸੀਂ ਤੀਬਰਤਾ ਨੂੰ ਅਨੁਕੂਲਿਤ ਕਰ ਸਕਦੇ ਹੋ।
ਧਿਆਨ ਦਿਓ
ਵਾਹਨ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ 'ਤੇ, ਤੀਬਰਤਾ ਦਾ ਅਨੁਕੂਲਨ ਉਪਲਬਧ ਨਹੀਂ ਹੋ ਸਕਦਾ ਹੈ।

ਸਮਾਂ ਸੈੱਟ ਕਰੋ

ਤੁਸੀਂ ਐਂਬੀਅੰਟ ਲਾਈਟਿੰਗ ਸਥਿਤੀਆਂ ਦੇ ਅਨੁਸਾਰ ਸਵੈਚਲਿਤ ਤੌਰ 'ਤੇ ਬਲੂ ਲਾਈਟ ਫਿੱਲਟਰ ਨੂੰ ਸਕ੍ਰਿਆ ਕਰਨ ਵਾਸਤੇ ਸਿਸਟਮ ਨੂੰ ਸੈੱਟ ਕਰ ਸਕਦੇ ਹੋ ਜਾਂ ਮੈਨੁਅਲ ਤੌਰ 'ਤੇ ਮਿਆਦ ਦਰਜ ਕਰ ਸਕਦੇ ਹੋ ਕਿ ਬਲੂ ਲਾਈਟ ਫਿੱਲਟਰ ਦੀ ਵਰਤੋਂ ਕਰਦੋਂ ਕਰਨੀ ਹੈ।
  • ਸਵੈਚਲਿਤ: ਬਲੂ ਲਾਈਟ ਫਿੱਲਟਰ ਐਂਬੀਅੰਟ ਲਾਈਟਿੰਗ ਸਥਿਤੀਆਂ ਦੇ ਅਨੁਸਾਰ ਸਵੈਚਲਿਤ ਤੌਰ 'ਤੇ ਕਾਰਜ ਕਰੇਗਾ।
  • ਨਿਰਧਾਰਤ ਕੀਤਾ ਸਮਾਂ: ਬਲੂ ਲਾਈਟ ਫਿੱਲਟਰ ਨਿਰਧਾਰਿਤ ਮਿਆਦ ਦੇ ਦੌਰਾਨ ਕੰਮ ਕਰੇਗਾ।

ਸਕ੍ਰੀਨਸੇਵਰ (ਜੇਕਰ ਲੈਸ ਹੈ)

ਤੁਸੀਂ ਕੰਟਰੋਲ ਪੈਨਲ 'ਤੇ ਪਾਵਰ ਬਟਨ ਨੂੰ ਦਬਾਉਣ ਅਤੇ ਸਕ੍ਰੀਨ ਨੂੰ ਬੰਦ ਕਰਨ ਤੋਂ ਬਾਅਦ ਸਕ੍ਰੀਨ ਸੇਵਾਰ ਵਿਕਲਪ ਦੀ ਚੋਣ ਕਰ ਸਕਦੇ ਹੋ।
  • ਸੂਈਆਂ ਵਾਲੀ ਘੜੀ: ਐਨਾਲੌਗ ਘੜੀ ਪ੍ਰਦਰਸ਼ਿਤ ਹੁੰਦੀ ਹੈ। ਘੜੀ ਦੀ ਕਿਸਮ ਨੂੰ ਬਦਲਣ ਲਈ, ਦਬਾਓ।
  • ਡਿਜਿਟਲ ਘੜੀ: ਡਿਜੀਟਲ ਘੜੀ ਪ੍ਰਦਰਸ਼ਿਤ ਹੁੰਦੀ ਹੈ।
  • ਕੁਝ ਨਹੀਂ: ਕੋਈ ਸਕ੍ਰੀਨਸੇਵਾਰ ਵਿਖਾਈ ਨਹੀਂ ਦੇਵੇਗਾ।

ਪਿਛਲਾ ਕੈਮਰਾ ਚਾਲੂ ਰੱਖੋ (ਜੇਕਰ ਲੈਸ ਹੈ)

ਤੁਸੀਂ ਰਿਅਰ ਵਿਊ ਸਕ੍ਰੀਨ ਨੂੰ ਸਕ੍ਰਿਆ ਰੱਖਣ ਲਈ ਸੈੱਟ ਕਰ ਸਕਦੇ ਹੋ, ਚਾਹੇ ਤੁਸੀਂ ਰਿਵਰਸ ਕਰਨ ਤੋਂ ਬਾਅਦ “R” (ਰਿਵਰਸ) ਤੋਂ ਇਲਾਵਾ ਕਿਸੇ ਹੋਰ ਸਥਿਤੀ ਵਿੱਚ ਸ਼ਿਫ਼ਟ ਹੋ ਜਾਵੋਂ। ਜਦੋਂ ਤੁਸੀਂ “P” (ਪਾਰਕ) ਵਿੱਚ ਸ਼ਿਫਟ ਕਰਦੇ ਹੋ ਜਾਂ ਪੂਰਵ ਨਿਰਧਾਰਿਤ ਸਪੀਡ ਜਾਂ ਥੋੜ੍ਹਾ ਤੇਜ਼ ਡ੍ਰਾਈਵ ਕਰਦੇ ਹੋ, ਤਾਂ ਰਿਅਰ ਵਿਊ ਸਕ੍ਰੀਨ ਅਕ੍ਰਿਆਸ਼ੀਲ ਹੋ ਜਾਵੇਗੀ ਅਤੇ ਸਿਸਟਮ ਸਵੈਚਾਲਿਤ ਰੂਪ ਵਿੱਚ ਪਿਛਲੀ ਸਕ੍ਰੀਨ ਦਰਸਾਏਗਾ।

ਆਡੀਓ ਸਿਸਟਮ ਚਾਲੂ/ਬੰਦ (ਜੇਕਰ ਲੈਸ ਹੈ)

ਇੰਜਣ ਬੰਦ ਹੋਣ ਤੋਂ ਬਾਅਦ ਤੁਸੀਂ ਆਡੀਓ ਸਿਸਟਮ ਨੂੰ ਚਾਲੂ ਰੱਖਣ ਲਈ ਸੈੱਟ ਕਰ ਸਕਦੇ ਹੋ।

ਇੰਜਣ ਬੰਦ ਕੀਤਾ ਹੋਣ ‘ਤੇ ਆਡੀਓ ਸਿਸਟਮ ਚਾਲੂ ਰਹਿੰਦਾ ਹੈ

ਤੁਸੀਂ ਵਾਹਨ ਬੰਦ ਹੋਣ ‘ਤੇ ਇੱਕ ਨਿਰਧਾਰਿਤ ਸਮੇਂ ਵਾਸਤੇ ਆਡੀਓ ਸਿਸਟਮ ਨੂੰ ਚਾਲੂ ਰੱਖਣ ਲਈ ਇਸ ਵਿਕਲਪ ਨੂੰ ਸਮਰੱਥ ਕਰ ਸਕਦੇ ਹੋ।

Home screen (ਜੇਕਰ ਲੈਸ ਹੈ)

ਤੁਸੀਂ ਹੋਮ ਸਕ੍ਰੀਨ ‘ਤੇ ਵਿਖਾਏ ਗਏ ਵਿਜ਼ਟਾਂ ਅਤੇ ਮੀਨੂ ਨੂੰ ਬਦਲ ਸਕਦੇ ਹੋ। ਆਪਣੇ ਮਨਪਸੰਦ ਮੀਨੂ ਨੂੰ ਸ਼ਾਮਲ ਕਰਨ ਦੁਆਰਾ ਹੋਮ ਸਕ੍ਰੀਨ ਨੂੰ ਨਿੱਜੀ ਬਣਾਓ। > ਹੋਮ ਸਕ੍ਰੀਨ ਵਿਜ਼ਟਾਂ ਨੂੰ ਬਦਲਣਾ” ਜਾਂ ਹੋਮ ਸਕ੍ਰੀਨ ਆਇਕਨਾਂ ਨੂੰ ਬਦਲਣਾ” ਨੂੰ ਵੇਖੋ।

Media change notifications (ਜੇਕਰ ਲੈਸ ਹੈ)

ਮੁੱਖ ਮੀਡੀਆ ਸਕ੍ਰੀਨ 'ਤੇ ਨਹੀਂ ਹੋਣ 'ਤੇ ਤੁਸੀਂ ਸਕ੍ਰੀਨ ਦੇ ਸਿਖਰ 'ਤੇ ਮੀਡੀਆ ਜਾਣਕਾਰੀ ਨੂੰ ਸੰਖੇਪ ਤੌਰ 'ਤੇ ਪ੍ਰਦਰਸ਼ਿਤ ਕਰਨ ਲਈ ਸੈੱਟ ਕਰ ਸਕਦੇ ਹੋ। ਜੇਕਰ ਤੁਸੀਂ ਕੰਟਰੋਲ ਪੈਨਲ ਜਾਂ ਸਟੀਅਰਿੰਗ ਵ੍ਹੀਲ 'ਤੇ ਕਿਸੇ ਵੀ ਕੰਟਰੋਲ ਦੀ ਵਰਤੋਂ ਕਰਕੇ ਮੀਡੀਆ ਆਇਟਮ ਨੂੰ ਬਦਲਦੇ ਹੋ, ਤਾਂ ਇਹਨਾਂ ਸੈਟਿੰਗਾਂ 'ਤੇ ਧਿਆਨ ਦਿੱਤੇ ਬਿਨਾਂ ਮੀਡੀਆ ਜਾਣਕਾਰੀ ਵਿਖਾਈ ਦੇਵੇਗੀ।

Default (ਜੇਕਰ ਲੈਸ ਹੈ)

ਤੁਸੀਂ ਆਪਣੀਆਂ ਡਿਸਪਲੇ ਸੈਟਿੰਗਾਂ ਨੂੰ ਡਿਫੌਲਟ ਵੈਲਿਊਜ਼ 'ਤੇ ਰੀਸੈਟ ਕਰ ਸਕਦੇ ਹੋ।

ਡਿਸਪਲੇ ਬੰਦ

ਤੁਸੀਂ ਡਿਸਪਲੇ ਸੈਟਿੰਗਾਂ ਸਕ੍ਰੀਨ ‘ਤੇ ਡਿਸਪਲੇ ਬੰਦ ਦਬਾਉਣ ਦੁਆਰਾ ਸਕ੍ਰੀਨ ਨੂੰ ਬੰਦ ਕਰ ਸਕਦੇ ਹੋ। ਇਸ ਨੂੰ ਵਾਪਿਸ ਚਾਲੂ ਕਰਨ ਲਈ ਸਕ੍ਰੀਨ ਦਬਾਓ।