ਰੇਡੀਓ

ਰੇਡੀਓ ਸੁਣਨਾ


ਤੁਸੀਂ ਵੱਖ-ਵੱਖ ਖੋਜ ਵਿਧੀਆਂ ਰਾਹੀਂ ਰੇਡੀਓ ਸਟੇਸ਼ਨਾਂ ਦੀ ਖੋਜ ਕਰ ਸਕਦੇ ਹੋ ਅਤੇ ਉਹਨਾਂ ਨੂੰ ਸੁਣ ਸਕਦੇ ਹੋ। ਤੁਸੀਂ ਆਪਣੇ ਮਨਪਸੰਦ ਰੇਡੀਓ ਸਟੇਸ਼ਨਾਂ ਨੂੰ ਪ੍ਰੀਸੈਟ ਸੂਚੀ ਵਿੱਚ ਵੀ ਸੁਰੱਖਿਅਤ ਕਰ ਸਕਦੇ ਹੋ।

ਰੇਡੀਓ ਨੂੰ ਚਾਲੂ ਕਰਨਾ

FM/AM ਰੇਡੀਓ

ਹੋਮ ਸਕ੍ਰੀਨ ‘ਤੇ ਸਾਰੇ ਮੀਨੂ > ਰੇਡੀਓ ਦਬਾਓ ਜਾਂ ਕੰਟਰੋਲ ਪੈਨਲ ‘ਤੇ ਰੇਡੀਓ ਬਟਨ ਦਬਾਓ।
  • ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ 'ਤੇ, ਪ੍ਰਦਰਸ਼ਿਤ ਸਕ੍ਰੀਨ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।
ਵਿਕਲਪ A
ਵਿਕਲਪ B
  1. ਰੇਡੀਓ ਮੋਡ ਦੀ ਚੋਣ ਕਰੋ।
  1. ਮੌਜੂਦਾ ਬ੍ਰੋਡਾਕਸਟਿੰਗ ਸਟੇਸ਼ਨ (ਜੇਕਰ ਉਪਲਬਧ ਹੈ) ਤੋਂ ਪ੍ਰਾਪਤ ਹੋਈ ਡਿਸਪਲੇ ਟੈਕਸਟ ਜਾਣਕਾਰੀ ‘ਤੇ ਸੈੱਟ ਕਰੋ।
  1. ਵਿਕਲਪ ਸੂਚੀ ਵਿਖਾਓ।
  1. ਡਿਸਪਲੇ ਬੰਦ (ਜੇਕਰ ਲੈਸ ਹੈ): ਸਕ੍ਰੀਨ ਬੰਦ ਕਰੋ। ਇਸ ਨੂੰ ਵਾਪਿਸ ਚਾਲੂ ਕਰਨ ਲਈ ਸਕ੍ਰੀਨ ਦਬਾਓ।
  2. ਸਟੇਸ਼ਨ ਸੂਚੀ: ਉਪਲਬਧ ਰੇਡੀਓ ਸਟੇਸ਼ਨਾਂ ਦੀ ਸੂਚੀ ਤੱਕ ਪਹੁੰਚ ਕਰੋ।
  3. FM ਸਕੈਨ ਕਰੋ/AM ਸਕੈਨ ਕਰੋ (ਜੇਕਰ ਲੈਸ ਹੈ): ਕੁਝ ਸਕਿੰਟਾਂ ਲਈ ਹਰੇਕ ਰੇਡੀਓ ਸਟੇਸ਼ਨ ਨੂੰ ਵੇਖੋ ਅਤੇ ਉਸ ਦੀ ਚੋਣ ਕਰੋ ਜੋ ਤੁਸੀਂ ਚਾਹੁੰਦੇ ਹੋ।
  4. ਪਸੰਦੀਦਾ ਮਿਟਾਓ: ਪ੍ਰੀਸੈਟ ਸੂਚੀ ਤੋਂ ਸੁਰੱਖਿਅਤ ਕੀਤੇ ਰੇਡੀਓ ਸਟੇਸ਼ਨਾਂ ਨੂੰ ਮਿਟਾਓ। > ਸੁਰੱਖਿਅਤ ਕੀਤੇ ਸਟੇਸ਼ਨਾਂ ਨੂੰ ਮਿਟਾਉਣਾ” ਨੂੰ ਵੇਖੋ।
  5. ਰੇਡੀਓ ਧੁਨੀ ਨਿਯੰਤ੍ਰਣ (ਜੇਕਰ ਲੈਸ ਹੈ): ਇਨਕਮਿੰਗ ਸਿਗਨਲ ਦੀ ਸਾਉਂਡ ਗੁਣਵੱਤਾ ਲਈ FM ਰੇਡੀਓ ਆਵਾਜ਼ ਘਟਾਉਣ ਵਾਲੇ ਵਿਕਲਪ ਦੀ ਚੋਣ ਕਰੋ। > ਰੇਡੀਓ ਧੁਨੀ ਨਿਯੰਤ੍ਰਣ (ਜੇਕਰ ਲੈਸ ਹੈ)” ਨੂੰ ਵੇਖੋ।
  6. ਪਸੰਦੀਦਾ ਲਈ ਸਵੈਚਲਿਤ-ਛਾਂਟੀ ਕਰੋ (ਜੇਕਰ ਲੈਸ ਹੈ): ਫ੍ਰਿਕੁਐਂਸੀ ਕ੍ਰਮ ਵਿੱਚ ਪ੍ਰੀਸੈਟ ਸੂਚੀ ਨੂੰ ਛਾਂਟੋ।
  7. ਪਸੰਦੀਦਾ ਨੂੰ ਮੁੜ-ਤਰਤੀਬ ਦਿਓ (ਜੇਕਰ ਲੈਸ ਹੈ): ਪ੍ਰੀਸੈਟ ਸੂਚੀ ‘ਤੇ ਸੁਰੱਖਿਅਤ ਕੀਤੇ ਰੇਡੀਓ ਸਟੇਸ਼ਨਾਂ ਨੂੰ ਮੁੜ-ਵਿਵਸਥਿਤ ਕਰੋ। > ਪ੍ਰੀਸੈਟ ਸੂਚੀ ਨੂੰ ਮੁੜ-ਵਿਵਸਥਿਤ ਕਰਨਾ (ਜੇਕਰ ਲੈਸ ਹੈ)” ਨੂੰ ਵੇਖੋ।
  8. ਪਸੰਦੀਦਾ ਦੀ ਸੰਖਿਆ ਸੈੱਟ ਕਰੋ (ਜੇਕਰ ਲੈਸ ਹੈ): ਪ੍ਰੀਸੈਟ ਸੂਚੀ ‘ਤੇ ਡਿਸਪਲੇ ਵਾਸਤੇ ਰੇਡੀਓ ਸਟੇਸ਼ਨਾਂ ਦਾ ਨੰਬਰ ਸੈੱਟ ਕਰੋ। > ਪ੍ਰੀਸੈਟ ਸੂਚੀ ‘ਤੇ ਰੇਡੀਓ ਸਟੇਸ਼ਨਾਂ ਦਾ ਨੰਬਰ ਬਦਲਣਾ (ਜੇਕਰ ਲੈਸ ਹੈ)” ਨੂੰ ਵੇਖੋ।
  9. ਧੁਨੀ ਸੈਟਿੰਗਾਂ: ਸਿਸਟਮ ਸਾਊਂਡ ਸੈਟਿੰਗਾਂ ਨੂੰ ਕਸਟੋਮਾਈਜ਼ ਕਰੋ। > ਸਾਊਂਡ ਸੈਟਿੰਗਾਂ ਨੂੰ ਕੰਫਿਗਰ ਕਰਨਾ” ਨੂੰ ਵੇਖੋ।
  10. ਮੈਨੁਅਲ: QR ਕੋਡ ਵਿਖਾਓ ਜੋ ਸਿਸਟਮ ਵਾਸਤੇ ਔਨਲਾਈਨ ਵਰਤੋਂਕਾਰ ਮੈਨੁਅਲ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਸੁਰੱਖਿਆ ਕਾਰਨਾਂ ਕਰਕੇ, ਜਦੋਂ ਤੁਸੀਂ ਗੱਡੀ ਚਲਾ ਰਹੇ ਹੋਵੋਂ ਜਾਂ ਪਾਰਕਿੰਗ ਬ੍ਰੇਕ ਬੰਗ ਹੋਵੇ ਤਾਂ ਅਸਮਰੱਥ ਸਥਿਤੀ ਵਿੱਚ ਹੋਵੋ ਤਾਂ ਤੁਸੀਂ QR ਕੋਡ ਤੱਕ ਪਹੁੰਚ ਨਹੀਂ ਕਰ ਸਕਦੇ।
  1. ਪਿਛਲੇ ਲੈਵਲ ‘ਤੇ ਵਾਪਸ ਜਾਓ।
  1. ਰੇਡੀਓ ਸਟੇਸ਼ਨ ਜਾਣਕਾਰੀ।
  1. ਮੌਜੂਦਾ ਰੇਡੀਓ ਸਟੇਸ਼ਨ ਨੂੰ ਪ੍ਰੀਸੈਟ ਸੂਚੀ ਵਿੱਚ ਸੁਰੱਖਿਅਤ ਕਰੋ ਜਾਂ ਸੂਚੀ ਤੋਂ ਮਿਟਾਓ।
  1. ਪ੍ਰੀਸੈਟ ਸੂਚੀ
  1. ਕੁਝ ਸਕਿੰਟਾਂ ਲਈ ਹਰੇਕ ਰੇਡੀਓ ਸਟੇਸ਼ਨ ਨੂੰ ਵੇਖੋ ਅਤੇ ਉਸ ਦੀ ਚੋਣ ਕਰੋ ਜੋ ਤੁਸੀਂ ਚਾਹੁੰਦੇ ਹੋ। (ਜੇਕਰ ਲੈਸ ਹੈ)
  1. ਫ੍ਰਿਕੁਐਂਸੀ ਬਦਲੋ। ਪਿਛਲੀ ਜਾਂ ਅਗਲੀ ਫ੍ਰਿਕੁਐਂਸੀ ਵਿੱਚ ਬਦਲਣ ਲਈ ਦਬਾਓ ਜਾਂ ਫ੍ਰਿਕੁਐਂਸੀ ਨੂੰ ਤੇਜ਼ੀ ਨਾਲ ਬਦਲਣ ਲਈ ਦਬਾਅ ਕੇ ਰੱਖੋ। (ਜੇਕਰ ਲੈਸ ਹੈ)

DRM ਰੇਡੀਓ (ਜੇਕਰ ਲੈਸ ਹੈ)

  1. ਰੇਡੀਓ ਮੋਡ ਦੀ ਚੋਣ ਕਰੋ।
  1. ਉਪਲਬਧ ਰੇਡੀਓ ਸੇਵਾਵਾਂ ਦੀ ਸੂਚੀ ਤੱਕ ਪਹੁੰਚ ਕਰੋ।
  1. ਵਿਕਲਪ ਸੂਚੀ ਵਿਖਾਓ।
  1. ਡਿਸਪਲੇ ਬੰਦ (ਜੇਕਰ ਲੈਸ ਹੈ): ਸਕ੍ਰੀਨ ਬੰਦ ਕਰੋ। ਇਸ ਨੂੰ ਵਾਪਿਸ ਚਾਲੂ ਕਰਨ ਲਈ ਸਕ੍ਰੀਨ ਦਬਾਓ।
  2. DRM ਸਕੈਨ ਕਰੋ: ਕੁਝ ਸਕਿੰਟਾਂ ਲਈ ਹਰੇਕ ਰੇਡੀਓ ਸਟੇਸ਼ਨ ਨੂੰ ਵੇਖੋ ਅਤੇ ਉਸ ਦੀ ਚੋਣ ਕਰੋ ਜੋ ਤੁਸੀਂ ਚਾਹੁੰਦੇ ਹੋ।
  3. ਪਸੰਦੀਦਾ ਮਿਟਾਓ: ਪ੍ਰੀਸੈਟ ਸੂਚੀ ਤੋਂ ਸੁਰੱਖਿਅਤ ਕੀਤੇ ਰੇਡੀਓ ਸਟੇਸ਼ਨਾਂ ਨੂੰ ਮਿਟਾਓ। > ਸੁਰੱਖਿਅਤ ਕੀਤੇ ਸਟੇਸ਼ਨਾਂ ਨੂੰ ਮਿਟਾਉਣਾ” ਨੂੰ ਵੇਖੋ।
  4. ਮੌਸਮ/ਖ਼ਬਰਾਂ ਸੰਬੰਧੀ ਰਿਪੋਰਟ: ਮੌਸਮ ਅਤੇ ਖ਼ਬਰਾਂ ਦੀਆਂ ਘੋਸ਼ਣਾਵਾਂ ਪ੍ਰਾਪਤ ਕਰਨ ਲਈ ਸੈੱਟ ਕਰੋ।
  5. ਧੁਨੀ ਸੈਟਿੰਗਾਂ: ਸਿਸਟਮ ਸਾਊਂਡ ਸੈਟਿੰਗਾਂ ਨੂੰ ਕਸਟੋਮਾਈਜ਼ ਕਰੋ। > ਸਾਊਂਡ ਸੈਟਿੰਗਾਂ ਨੂੰ ਕੰਫਿਗਰ ਕਰਨਾ” ਨੂੰ ਵੇਖੋ।
  6. ਮੈਨੁਅਲ: QR ਕੋਡ ਵਿਖਾਓ ਜੋ ਸਿਸਟਮ ਵਾਸਤੇ ਔਨਲਾਈਨ ਵਰਤੋਂਕਾਰ ਮੈਨੁਅਲ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਸੁਰੱਖਿਆ ਕਾਰਨਾਂ ਕਰਕੇ, ਜਦੋਂ ਤੁਸੀਂ ਗੱਡੀ ਚਲਾ ਰਹੇ ਹੋਵੋਂ ਜਾਂ ਪਾਰਕਿੰਗ ਬ੍ਰੇਕ ਬੰਗ ਹੋਵੇ ਤਾਂ ਅਸਮਰੱਥ ਸਥਿਤੀ ਵਿੱਚ ਹੋਵੋ ਤਾਂ ਤੁਸੀਂ QR ਕੋਡ ਤੱਕ ਪਹੁੰਚ ਨਹੀਂ ਕਰ ਸਕਦੇ।
  1. ਪਿਛਲੇ ਲੈਵਲ ‘ਤੇ ਵਾਪਸ ਜਾਓ।
  1. ਮੌਜੂਦਾ ਫ੍ਰਿਕੁਐਂਸੀ ‘ਤੇ ਉਪਲਬਧ ਰੇਡੀਓ ਸੇਵਾਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰੋ।
  1. ਮੌਜੂਦਾ ਰੇਡੀਓ ਸਟੇਸ਼ਨ ਨੂੰ ਪ੍ਰੀਸੈਟ ਸੂਚੀ ਵਿੱਚ ਸੁਰੱਖਿਅਤ ਕਰੋ ਜਾਂ ਸੂਚੀ ਤੋਂ ਮਿਟਾਓ।
  1. ਪ੍ਰੀਸੈਟ ਸੂਚੀ
  1. ਰੇਡੀਓ ਸਟੇਸ਼ਨ ਜਾਣਕਾਰੀ।

ਰੇਡੀਓ ਮੋਡ ਨੂੰ ਬਦਲਣਾ

ਵਿਕਲਪ A

ਰੇਡੀਓ ਸਕ੍ਰੀਨ ‘ਤੇ, ਰੇਡੀਓ ਮੋਡਾਂ ਦੇ ਵਿਚਾਕਰ ਬਦਲਣ ਵਾਸਤੇ FM/AM ਦਬਾਓ।
  • ਵਿਕਲਪਿਕ ਤੌਰ ‘ਤੇ, ਕੰਟਰੋਲ ਪੈਨਲ ‘ਤੇ ਰੇਡੀਓ ਬਟਨ ਦਬਾਓ।

ਵਿਕਲਪ B

ਰੇਡੀਓ ਸਕ੍ਰੀਨ ‘ਤੇ, ਬੈਂਡ ਦਬਾਓ ਅਤੇ ਇੱਛਿਤ ਮੋਡ ਦੀ ਚੋਣ ਕਰੋ।
  • ਵਿਕਲਪਿਕ ਤੌਰ ‘ਤੇ, ਕੰਟਰੋਲ ਪੈਨਲ ‘ਤੇ ਰੇਡੀਓ ਬਟਨ ਦਬਾਓ।

ਉਪਲਬਧ ਰੇਡੀਓ ਸਟੇਸ਼ਨਾਂ ਲਈ ਸਕੈਨ ਕਰਨਾ

ਤੁਸੀਂ ਕੁਝ ਸਕਿੰਟਾਂ ਲਈ ਹਰੇਕ ਰੇਡੀਓ ਸਟੇਸ਼ਨ ਨੂੰ ਸੁਣ ਸਕਦੇ ਹੋ ਅਤੇ ਉਸ ਦੀ ਚੋਣ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ।

ਵਿਕਲਪ A

  1. ਰੇੀਓ ਸਟੇਸ਼ਨ ‘ਤੇ, ਦਬਾਓ ਜਾਂ ਤੁਹਾਡੇ ਵਾਹਨ ਦੇ ਮਾਡਲ ਦੇ ਆਧਾਰ ‘ਤੇ ਮੀਨੂ > FM ਸਕੈਨ ਕਰੋ ਜਾਂ AM ਸਕੈਨ ਕਰੋ ਦਬਾਓ।
  1. ਸਿਸਟਮ ਪੰਜ ਸਕਿੰਟਾਂ ਲਈ ਉਪਲਬਧ ਸਟੇਸ਼ਨਾਂ ਦੀ ਸੂਚੀ ਵਿੱਚ ਹਰੇਕ ਰੇਡੀਓ ਸਟੇਸ਼ਨ ਦਾ ਪੂਰਵਦਰਸ਼ਨ ਪ੍ਰਦਾਨ ਕਰਦਾ ਹੈ।
  1. ਜਦੋਂ ਤੁਸੀਂ ਉਸ ਰੇਡੀਓ ਸਟੇਸ਼ਨ ਦੀ ਭਾਲ ਕਰਦੇ ਹੋ ਜੋ ਤੁਸੀਂ ਸੁਣਨਾ ਚਾਹੁੰਦੇ ਹੋ, ਤਾਂ ਸਕੈਨ ਨੂੰ ਰੋਕਣ ਲਈ ਦਬਾਓ।
  1. ਤੁਸੀਂ ਮੌਜੂਦਾ ਰੇਡੀਓ ਸਟੇਸ਼ਨ ਨੂੰ ਸੁਣਨਾ ਜਾਰੀ ਰੱਖ ਸਕਦੇ ਹੋ।

ਵਿਕਲਪ B

  1. ਰੇਡੀਓ ਸਟੇਸ਼ਨ ‘ਤੇ, ਦਬਾਓ ਜਾਂ ਤੁਹਾਡੇ ਵਾਹਨ ਦੇ ਮਾਡਲ ਦੇ ਆਧਾਰ ‘ਤੇ ਮੀਨੂ > DRM ਸਕੈਨ ਕਰੋ, FM ਸਕੈਨ ਕਰੋ ਜਾਂ AM ਸਕੈਨ ਕਰੋ ਦਬਾਓ।
  1. ਸਿਸਟਮ ਪੰਜ ਸਕਿੰਟਾਂ ਲਈ ਉਪਲਬਧ ਸਟੇਸ਼ਨਾਂ ਦੀ ਸੂਚੀ ਵਿੱਚ ਹਰੇਕ ਰੇਡੀਓ ਸਟੇਸ਼ਨ ਦਾ ਪੂਰਵਦਰਸ਼ਨ ਪ੍ਰਦਾਨ ਕਰਦਾ ਹੈ।
  1. ਜਦੋਂ ਤੁਸੀਂ ਉਸ ਰੇਡੀਓ ਸਟੇਸ਼ਨ ਨੂੰ ਲੱਭ ਲੈਂਦੇ ਹੋ ਜੋ ਤੁਸੀਂ ਸੁਣਨਾ ਚਾਹੁੰਦੇ ਹੋ, ਤਾਂ ਸਕੈਨ ਨੂੰ ਰੋਕਣ ਲਈ ਦਬਾਓ।
  1. ਤੁਸੀਂ ਮੌਜੂਦਾ ਰੇਡੀਓ ਸਟੇਸ਼ਨ ਨੂੰ ਸੁਣਨਾ ਜਾਰੀ ਰੱਖ ਸਕਦੇ ਹੋ।

ਰੇਡੀਓ ਸਟੇਸ਼ਨਾਂ ਲਈ ਖੋਜ ਕਰਨਾ

ਤੁਸੀਂ ਫ੍ਰਿਕੁਐਂਸੀਆਂ ਨੂੰ ਬਦਲਣ ਦੁਆਰਾ ਰੇਡੀਓ ਸਟੇਸ਼ਨਾਂ ਲਈ ਖੋਜ ਕਰ ਸਕਦੇ ਹੋ।
ਫ੍ਰਿਕੁਐਂਸੀਆਂ ਨੂੰ ਬਦਲਣ ਲਈ, ਕੰਟਰੋਲ ਪੈਨਲ ‘ਤੇ ਖੋਜ ਬੈਕਵਾਰਡ ਬਟਨ (SEEK) ਜਾਂ ਖੋਜ ਫਾਰਵਰਡ ਬਟਨ (TRACK) ਦਬਾਓ।
  • ਕਿਸੇ ਵੀ ਉਪਲਬਧ ਰੇਡੀਓ ਸਟੇਸ਼ਨ ਨੂੰ ਸਵੈਚਲਿਤ ਤੌਰ ‘ਤੇ ਚੁਣ ਲਿਆ ਜਾਵੇਗਾ।
ਫ੍ਰਿਕੁਐਂਸੀਂ ਨੂੰ ਤੇਜ਼ੀ ਨਾਲ ਬਦਲਣ ਲਈ, ਕੰਟਰੋਲ ਪੈਨਲ ‘ਤੇ ਖੋਜ ਨੌਬ (TUNE FILE) ਨੂੰ ਚਾਲੂ ਕਰੋ ਜਾਂ ਆਪਣੇ ਵਾਹਨ ਮਾਡਲ ਦੇ ਆਧਾਰ 'ਤੇ, ਰੇਡੀਓ ਸਕ੍ਰੀਨ ‘ਤੇ ਜਾਂ ਦਬਾਓ।

ਰੇਡੀਓ ਸਟੇਸ਼ਨਾਂ ਨੂੰ ਸੁਰੱਖਿਅਤ ਕਰਨਾ

ਤੁਸੀਂ ਆਪਣੇ ਮਨਪਸੰਦ ਰੇਡੀਓ ਸਟੇਸ਼ਨਾਂ ਨੂੰ ਸੁਰੱਖਿਅਤ ਕਰ ਸਕਦੇ ਹੋ ਅਤੇ ਉਹਨਾਂ ਨੂੰ ਪ੍ਰੀਸੈਟ ਸੂਚੀ ਤੋਂ ਚੁਣਨ ਦੁਆਰਾ ਸੁਣ ਸਕਦੇ ਹੋ।
ਮੌਜੂਦਾ ਰੇਡੀਓ ਸਟੇਸ਼ਨ ਜਾਣਕਾਰੀ ਤੋਂ ਅੱਗੇ ਸਟਾਰ ਆਇਕਨ ਦਬਾਓ।
  • ਵਿਕਲਪਿਕ ਤੌਰ ‘ਤੇ, ਪ੍ਰੀਸੈਟ ਸੂਚੀ ‘ਤੇ ਕਿਸੇ ਖਾਲੀ ਸਲਾਟ ‘ਤੇ ਦਬਾਅ ਕੇ ਰੱਖੋ। (ਜੇਕਰ ਲੈਸ ਹੈ)
  • ਤੁਸੀਂ ਮੀਨੂ > ਸਟੇਸ਼ਨ ਸੂਚੀ ਵੀ ਦਬਾਅ ਸਕਦੇ ਹੋ ਅਤੇ ਉਪਲਬਧ ਰੇਡੀਓ ਸਟੇਸ਼ਨਾਂ ਦੀ ਸੂਚੀ ਤੋਂ ਰੇਡੀਓ ਸਟੇਸ਼ਨਾਂ ਨੂੰ ਸੁਰੱਖਿਅਤ ਕਰ ਸਕਦੇ ਹੋ। (ਜੇਕਰ ਲੈਸ ਹੈ)
ਧਿਆਨ ਦਿਓ
  • ਤੁਸੀਂ 40 ਰੇਡੀਓ ਸਟੇਸ਼ਨਾਂ ਨੂੰ ਸੁਰੱਖਿਅਤ ਕਰ ਸਕਦੇ ਹੋ।
  • ਜੇਕਰ ਤੁਸੀਂ ਪਹਿਲਾਂ ਤੋਂ ਹੀ ਭਰੇ ਹੋਏ ਸਲਾਟ ਦੀ ਚੋਣ ਕਰਦੇ ਹੋ, ਤਾਂ ਸਟੇਸ਼ਨ ਤੁਹਾਡੇ ਦੁਆਰਾ ਸੁਣੇ ਜਾ ਰਹੇ ਸਟੇਸ਼ਨ ਨਾਲ ਬਦਲ ਜਾਵੇਗਾ। (ਜੇਕਰ ਲੈਸ ਹੈ)

ਸੁਰੱਖਿਅਤ ਕੀਤੇ ਸਟੇਸ਼ਨਾਂ ਨੂੰ ਸੁਣਨਾ

ਰੇਡੀਓ ਸਕ੍ਰੀਨ ‘ਤੇ, ਪ੍ਰੀਸੈਟ ਸੂਚੀ ਤੋਂ ਰੇਡੀਓ ਸਟੇਸ਼ਨਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰੋ।
  • ਵਿਕਲਪਿਕ ਤੌਰ ‘ਤੇ, ਪ੍ਰੀਸੈਟ ਸੂਚੀ ‘ਤੇ ਰੇਡੀਓ ਸਟੇਸ਼ਨਾਂ ਰਾਹੀਂ ਸਕ੍ਰੌਲ ਕਰਨ ਲਈ ਸਟੀਅਰਿੰਗ ਵ੍ਹੀਲ ‘ਤੇ ਖੋਜ ਲੀਵਰ/ਬਟਨ ਦੀ ਵਰਤੋਂ ਕਰੋ।

ਪ੍ਰੀਸੈਟ ਸੂਚੀ ਨੂੰ ਮੁੜ-ਵਿਵਸਥਿਤ ਕਰਨਾ (ਜੇਕਰ ਲੈਸ ਹੈ)

  1. ਰੇਡੀਓ ਸਕ੍ਰੀਨ ‘ਤੇ, ਮੀਨੂ > ਪਸੰਦੀਦਾ ਨੂੰ ਮੁੜ-ਤਰਤੀਬ ਦਿਓ ਦਬਾਓ।
  1. ਤੁਸੀਂ ਜਿਸ ਰੇਡੀਓ ਸਟੇਸ਼ਨ ਨੂੰ ਮੂਵ ਕਰਨਾ ਚਾਹੁੰਦੇ ਹੋ ਉਸ ਤੋਂ ਅੱਗੇ ਦਬਾਓ ਅਤੇ ਉਸ ਨੂੰ ਇੱਛਿੱਤ ਸਥਾਨ 'ਤੇ ਡ੍ਰੈਗ ਕਰੋ।
  1. ਤੁਹਾਡੇ ਬਦਲਾਅ ਤੁਰੰਤ ਪ੍ਰੀਸੈਟ ਸੂਚੀ ‘ਤੇ ਲਾਗੂ ਹੋ ਜਾਣਗੇ।
  1. ਸਮਾਪਤ ਕਰਨ ਲਈ ਦਬਾਓ।
ਧਿਆਨ ਦਿਓ
ਫ੍ਰਿਕੁਐਂਸੀ ਕ੍ਰਮ ਵਿੱਚ ਪ੍ਰੀਸੈਟ ਸੂਚੀ ਨੂੰ ਛਾਂਟਣ ਲਈ, ਮੀਨੂ > ਪਸੰਦੀਦਾ ਲਈ ਸਵੈਚਲਿਤ-ਛਾਂਟੀ ਕਰੋ ਦਬਾਓ। (ਜੇਕਰ ਲੈਸ ਹੈ)

ਸੁਰੱਖਿਅਤ ਕੀਤੇ ਸਟੇਸ਼ਨਾਂ ਨੂੰ ਮਿਟਾਉਣਾ

  1. ਰੇਡੀਓ ਸਕ੍ਰੀਨ ‘ਤੇ, ਮੀਨੂ > ਪਸੰਦੀਦਾ ਮਿਟਾਓ ਦਬਾਓ।
  1. ਉਸ ਰੇਡੀਓ ਸਟੇਸ਼ਨ ਦੀ ਚੋਣ ਕਰੋ ਜੋ ਤੁਸੀਂ ਮਿਟਾਉਣਾ ਚਾਹੁੰਦੇ ਹੋ ਅਤੇ ਮਿਟਾਓ > ਹਾਂ ਦਬਾਓ।
  1. ਚੁਣੇ ਗਏ ਰੇਡੀਓ ਸਟੇਸ਼ਨ ਨੂੰ ਪ੍ਰੀਸੈਟ ਸੂਚੀ ਤੋਂ ਮਿਟਾ ਦਿੱਤਾ ਜਾਵੇਗਾ।
ਧਿਆਨ ਦਿਓ
ਜੇਕਰ ਤੁਸੀਂ ਸੁਰੱਖਿਅਤ ਕੀਤੇ ਗਏ ਰੇਡੀਓ ਸਟੇਸ਼ਨਾਂ ਵਿੱਚੋਂ ਕਿਸੇ ਇੱਕ ਨੂੰ ਸੁਣ ਰਹੇ ਹੋ, ਤਾਂ ਰੇਡੀਓ ਸਟੇਸ਼ਨ ਨੂੰ ਹਟਾਉਣ ਵਾਸਤੇ ਮੌਜੂਦਾ ਰੇਡੀਓ ਸਟੇਸ਼ਨ ਜਾਣਕਾਰੀ ਦੇ ਅੱਗੇ ਲਾਲ ਸਟਾਰ ਆਇਕਨ ਦਬਾਓ।

ਪ੍ਰੀਸੈਟ ਸੂਚੀ ‘ਤੇ ਰੇਡੀਓ ਸਟੇਸ਼ਨਾਂ ਦਾ ਨੰਬਰ ਬਦਲਣਾ (ਜੇਕਰ ਲੈਸ ਹੈ)

  1. ਰੇਡੀਓ ਸਕ੍ਰੀਨ ‘ਤੇ, ਮੀਨੂ > ਪਸੰਦੀਦਾ ਦੀ ਸੰਖਿਆ ਸੈੱਟ ਕਰੋ ਦਬਾਓ।
  1. ਰੇਡੀਓ ਸਟੇਸ਼ਨਾਂ ਦਾ ਨੰਬਰ ਚੁਣੋ ਅਤੇ OK ਦਬਾਓ।
  1. ਰੇਡੀਓ ਸਟੇਸ਼ਨਾਂ ਦਾ ਚੁਣਿਆ ਗਿਆ ਨੰਬਰ ਪ੍ਰੀਸੈਟ ਸੂਚੀ ‘ਤੇ ਵਿਖਾਈ ਦੇਵੇਗਾ।
ਧਿਆਨ ਦਿਓ
ਜੇਕਰ ਤੁਸੀਂ ਪਹਿਲਾਂ ਤੋਂ ਨਿਰਧਾਰਿਤ ਨੰਬਰ ਤੋਂ ਛੋਟਾ ਨੰਬਰ ਸੈੱਟ ਕਰਦੇ ਹੋ, ਤਾਂ ਸਿਰਫ਼ ਚੁਣੇ ਗਏ ਰੇਡੀਓ ਸਟੇਸ਼ਨਾਂ ਦਾ ਨੰਬਰ ਵਿਖਾਈ ਦੇਵੇਗਾ ਅਤੇ ਬਾਕੀ ਨੂੰ ਹਟਾ ਦਿੱਤਾ ਜਾਵੇਗਾ।