ਅੰਤਕਾ

ਟ੍ਰਬਲਸ਼ੂਟਿੰਗ


ਖ਼ਰਾਬ ਸਿਸਟਮ ਦੀ ਰਿਪੋਰਟ ਕਰਨ ਤੋਂ ਪਹਿਲਾਂ, ਅੱਗੇ ਦਿੱਤੀ ਤਾਲਿਕਾ ਨੂੰ ਵੇਖੋ ਅਤੇ ਵੇਖੋ ਕਿ ਕੀ ਤੁਸੀਂ ਸਮੱਸਿਆ ਦੀ ਪਛਾਣ ਕਰਕੇ ਉਸ ਨੂੰ ਠੀਕ ਕਰ ਸਕਦੇ ਹੋ। ਜੇਕਰ ਸਮੱਸਿਆ ਬਣੀ ਰਹਿੰਦੀ ਹੈ ਜਾਂ ਤੁਸੀਂ ਆਪਣੀ ਖ਼ਾਸ ਜ਼ਰੂਰਤਾ ਦਾ ਪਤਾ ਲਾਉਣ ਵਿੱਚ ਅਸਮਰੱਥ ਹੋ, ਤਾਂ ਆਪਣੀ ਖ਼ਰੀਦ ਦੀ ਥਾਂ ਜਾਂ ਡੀਲਰ ਨਾਲ ਸੰਪਰਕ ਕਰੋ।

ਸਾਊਂਡ ਅਤੇ ਡਿਸਪਲੇ

ਲੱਛਣ
ਸੰਭਾਵਿਤ ਕਾਰਨ
ਹੱਲ
ਕੋਈ ਧੁਨੀ ਨਹੀਂ
ਸਿਸਟਮ ਬੰਦ ਹੋ ਗਿਆ ਹੈ
  • ਯਕੀਨੀ ਬਣਾਓ ਕਿ ਇੰਝਣ ਦਾ ਚਾਲੂ/ਬੰਦ ਦਾ ਬਟਨ “ACC” ਜਾਂ “ON” ‘ਤੇ ਸੈੱਟ ਹੈ।
  • ਸਿਸਟਮ ਨੂੰ ਚਾਲੂ ਕਰਨ ਲਈ ਪਾਵਰ ਬਟਨ ਦਬਾਓ।
ਲੋਅ ਵੌਲੀਅਮ ਲੇਵਲ
ਵੌਲੀਅਮ ਨੂੰ ਅਨੁਕੂਲਿਤ ਕਰਨ ਲਈ ਕੰਟਰੋਲ ਪੈਨਲ ‘ਤੇ ਵੌਲੀਅਮ ਨੌਬ ਨੂੰ ਚਾਲੂ ਕਰੋ।
ਸਿਸਟਮ ਮਿਊਟ ਹੋਇਆ
ਸਿਸਟਮ ਨੂੰ ਅਣਮਿਊਟ ਕਰਨ ਲਈ ਸਟੀਅਰਿੰਗ ਵ੍ਹੀਲ ‘ਤੇ ਮਿਊਟ ਬਟਨ ਨੂੰ ਦਬਾਓ।
ਧੁਨੀ ਸਿਰਫ਼ ਇੱਕ ਸਪੀਕਰ ਵਿੱਚੋਂ ਸੁਣਾਈ ਦਿੱਤੀ।
ਅਸੰਤੁਲਿਤ ਧੁਨੀ ਆਉਟਪੁੱਟ
ਸਾਰੇ ਮੀਨੂ ਸਕ੍ਰੀਨ ‘ਤੇ, ਸੈਟਿੰਗਾਂ > ਧੁਨੀ ਦਬਾਓ ਅਤੇ ਉਸ ਦੀ ਚੋਣ ਕਰੋ ਜਿੱਥੋਂ ਤੁਸੀਂ ਚਾਹੁੰਦੇ ਹੋ ਕਿ ਧੁਨੀ ਆਵੇ।
ਧੁਨੀ ਕੱਟ ਦਿੱਤੀ ਗਈ ਹੈ ਜਾਂ ਵਿਕ੍ਰਿਤ ਸ਼ੋਰ ਸੁਣਾਈ ਦਿੰਦਾ ਹੈ।
ਸਿਸਟਮ ਵਾਈਬ੍ਰੇਸ਼ਨ
ਇਹ ਕੋਈ ਖ਼ਰਾਬੀ ਨਹੀਂ ਹੈ। ਜੇਕਰ ਤੁਹਾਡਾ ਸਿਸਟਮ ਵਾਈਬ੍ਰੇਟ ਕਰਦਾ ਹੈ, ਤਾਂ ਧੁਨੀ ਕੱਟ ਸਕਦੀ ਹੈ ਜਾਂ ਵਿਕ੍ਰਿਤ ਸ਼ੋਰ ਸੁਣਾਈ ਦੇ ਸਕਦਾ ਹੈ। ਜਦੋਂ ਵਾਈਬ੍ਰੇਟ ਰੁਕਦਾ ਹੈ, ਤਾਂ ਸਿਸਟਮ ਆਮ ਵਾਂਗ ਹੀ ਕੰਮ ਕਰੇਗਾ।
ਚਿੱਤਰ ਗੁਣਵੱਤਾ ਵਿਕ੍ਰਿਤ ਹੋ ਗਈ ਹੈ।
ਸਿਸਟਮ ਵਾਈਬ੍ਰੇਸ਼ਨ
ਇਹ ਕੋਈ ਖ਼ਰਾਬੀ ਨਹੀਂ ਹੈ। ਜੇਕਰ ਚਿੱਤਰ ਵਾਈਬ੍ਰੇਟ ਕਰਦਾ ਹੈ, ਤਾਂ ਚਿੱਤਰ ਵਿਕ੍ਰਿਤ ਹੋ ਸਕਦਾ ਹੈ। ਜਦੋਂ ਵਾਈਬ੍ਰੇਟ ਰੁਕਦਾ ਹੈ, ਤਾਂ ਸਿਸਟਮ ਆਮ ਵਾਂਗ ਹੀ ਕੰਮ ਕਰੇਗਾ।
ਪੁਰਾਣੀ ਜਾਂ ਖ਼ਰਾਬ ਸਕ੍ਰੀਨ
ਜੇਕਰ ਸਮੱਸਿਆ ਬਣੀ ਰਹਿੰਦੀ ਹੈ, ਤਾਂ ਆਪਣੇ ਖ਼ਰੀਦ ਥਾਂ ਜਾਂ ਡੀਲਰ ਨਾਲ ਸੰਪਰਕ ਕਰੋ।
ਸਕ੍ਰੀਨ ‘ਤੇ ਛੋਟੇ ਲਾਲ, ਨੀਲੇ ਜਾਂ ਹਰੇ ਡੌਟ ਵਿਖਾਈ ਦਿੰਦੇ ਹਨ।
ਕਿਉਂਕਿ LCD ਨੂੰ ਬਹੁਤ ਜ਼ਿਆਦਾ ਉੱਚ ਪਿਕਸਲ ਘਣਤਾ ਦੀ ਜ਼ਰੂਰਤਾਂ ਵਾਲੀ ਤਕਨੀਕ ਨਾਲ ਬਣਾਈ ਗਈ ਹੈ, ਪਿਕਸਲ ਦੀ ਕਮੀ ਜਾਂ ਸਥਿਰ ਲਾਈਟਿੰਗ ਵਿਵਸਥਾ ਕੁੱਲ ਪਿਕਸਲ ਦੇ 0.01% ਤੋਂ ਘੱਟ ਦੀ ਮਨਜ਼ੂਰ ਕੀਤੀ ਸੀਮਾ ਦੇ ਅੰਦਰ ਹੋ ਸਕਦੀ ਹੈ।

USB ਪਲੇਬੈਕ

ਲੱਛਣ
ਸੰਭਾਵਿਤ ਕਾਰਨ
ਹੱਲ
USB ਸਟੋਰੇਜ ਡਿਵਾਈਸ ਦੀਆਂ ਫ਼ਾਈਲਾਂ ਦੀ ਪਛਾਣ ਨਹੀਂ ਕੀਤੀ ਗਈ ਹੈ।
ਫ਼ਾਈਲ ਫਾਰਮੈਟ ਅਨੁਕੂਲ ਨਹੀਂ ਹੈ
USB ਡਿਵਾਈਸ ਵਿੱਚ ਅਨੁਕੂਲ ਮੀਡੀਆ ਫ਼ਾਈਲ ਕਾਪੀ ਕਰੋ ਅਤੇ ਡਿਵਾਈਸ ਮੁੜ-ਕਨੈਕਟ ਕਰੋ। > USB ਮੋਡ” ਨੂੰ ਵੇਖੋ।
ਅਣਉਚਿਤ ਕਨੈਕਸ਼ਨ
USB ਪੋਰਟ ਤੋਂ USB ਸਟੋਰੇਜ ਡਿਵਾਈਸ ਨੂੰ ਡਿਸਕਨੈਕਟ ਕਰੋ ਅਤੇ ਇਸ ਨੂੰ ਸਹੀ ਤਰ੍ਹਾਂ ਰੀਕਨੈਕਟ ਕਰੋ।
ਖ਼ਰਾਬ USB ਕਨੈਕਟਰ
ਸਟੋਰੇਜ ਡਿਵਾਈਸ ਦੇ USB ਕਨੈਕਟਰ ਅਤੇ USB ਪੋਰਟ ਦੀ ਸੰਪਰਕ ਸਤ੍ਹਾ ਤੋਂ ਬਾਹਰੀ ਪਦਾਰਥਾਂ ਨੂੰ ਹਟਾ ਦਿਓ।
USB ਹੱਬ ਜਾਂ ਐਕਸਟੈਂਸ਼ਨ ਕੇਬਲ ਦੀ ਵਰਤੋਂ ਕੀਤੀ ਗਈ
USB ਸਟੋਰੇਜ ਡਿਵਾਈਸ ਨੂੰ ਸਿੱਧਾ ਹੀ USB ਪੋਰਟ ਨਾਲ ਕਨੈਕਟ ਕਰੋ।
ਨੌਨ-ਸਟੈਂਡਰਡ USB ਸਟੋਰੇਜ ਡਿਵਾਈਸ ਦੀ ਵਰਤੋਂ ਕੀਤੀ ਗਈ
ਉਸ USB ਸਟੋਰੇਜ ਡਿਵਾਈਸ ਦੀ ਵਰਤੋਂ ਕਰੋ ਜੋ ਸਿਸਟਮ ਨਾਲ ਅਨੁਕੂਲ ਹੋਵੇ। > USB ਮੋਡ” ਨੂੰ ਵੇਖੋ।
USB ਸਟੋਰੇਜ ਡਿਵਾਈਸ ਕ੍ਰੱਪਟ ਹੈ
PC ‘ਤੇ USB ਸਟੋਰੇਜ ਡਿਵਾਈਸ ਨੂੰ ਫਾਰਮੈਟ ਕਰੋ ਅਤੇ ਇਸ ਨੂੰ ਰੀਕਨੈਕਟ ਕਰੋ। FAT16/32 ਫਾਰਮੈਟ ਵਿੱਚ ਡਿਵਾਈਸ ਫਾਰਮੈਟ ਕਰੋ।

Bluetooth ਕਨੈਕਸ਼ਨ

ਲੱਛਣ
ਸੰਭਾਵਿਤ ਕਾਰਨ
ਹੱਲ
Bluetooth ਡਿਵਾਈਸ ‘ਤੇ ਸਿਸਟਮ ਦਾ ਪਤਾ ਨਹੀ ਲੱਗਿਆ।
ਪੇਅਰਿੰਗ ਮੋਡ ਸਰਗਰਮ ਨਹੀਂ ਕੀਤਾ ਹੋਇਆ ਹੈ
ਸਾਰੇ ਮੀਨੂ ਸਕ੍ਰੀਨ ‘ਤੇ, ਸੈਟਿੰਗਾਂ > ਡੀਵਾਈਸ ਕਨੈਕਸ਼ਨ ਦਬਾਓ ਅਤੇ ਸਿਸਟਮ ਨੂੰ ਪੇਅਰਿੰਗ ਮੋਡ ਵਿੱਚ ਸਵਿੱਚ ਕਰੋ। ਫਿਰ, ਡਿਵਾਈਸ ‘ਤੇ ਸਿਸਟਮ ਲਈ ਦੁਬਾਰਾ ਖੋਜਣ ਦੀ ਕੋਸ਼ਿਸ਼ ਕਰੋ।
Bluetooth ਡਿਵਾਈਸ ਸਿਸਟਮ ਨਾਲ ਕਨੈਕਟ ਨਹੀਂ ਹੈ।
Bluetooth ਅਸਰਗਰਮ ਹੈ
ਡਿਵਾਈਸ ‘ਤੇ Bluetooth ਸਰਗਰਮ ਕਰੋ।
Bluetooth ਤਰੁੱਟੀ
  • Bluetooth ਨੂੰ ਅਸਰਗਰਮ ਕਰੋ ਅਤੇ ਇਸ ਨੂੰ ਡਿਵਾਈਸ ‘ਤੇ ਫਿਰ ਤੋਂ ਸਰਗਰਮ ਕਰੋ। ਫਿਰ, ਡਿਵਾਈਸ ਨੂੰ ਰੀਕਨੈਕਟ ਕਰੋ।
  • ਡਿਵਾਈਸ ਨੂੰ ਚਾਲੂ ਅਤੇ ਬੰਦ ਕਰੋ। ਫਿਰ, ਇਸ ਨੂੰ ਰੀਕਨੈਕਟ ਕਰੋ।
  • ਡਿਵਾਈਸ ਵਿੱਚੋਂ ਬੈਟਰੀ ਨੂੰ ਹਟਾਓ ਅਤੇ ਇਸ ਨੂੰ ਰੀਇੰਸਟਾਲ ਕਰੋ। ਫਿਰ, ਡਿਵਾਈਸ ਨੂੰ ਚਾਲੂ ਕਰੋ ਅਤੇ ਇਸਨੂੰ ਦੁਬਾਰਾ ਕਨੈਕਟ ਕਰੋ ਜਾਂ ਡਿਵਾਈਸ ਨੂੰ ਰੀਸਟਾਰਟ ਕਰੋ ਅਤੇ ਇਸਨੂੰ ਦੁਬਾਰਾ ਕਨੈਕਟ ਕਰੋ।
  • ਸਿਸਟਮ ਅਤੇ ਡਿਵਾਈਸ ਦੋਵਾਂ ‘ਤੇ Bluetooth ਪੇਅਰਿੰਗ ਨੂੰ ਅਣਰਜਿਸਟਰ ਕਰੋ ਅਤੇ ਫਿਰ ਤੋਂ ਰਜਿਸਟਰ ਕਰੋ ਅਤੇ ਉਹਨਾਂ ਨੂੰ ਕਨੈਕਟ ਕਰੋ।

ਫ਼ੋਨ ਪ੍ਰੋਜੈਕਸ਼ਨ

ਲੱਛਣ
ਸੰਭਾਵਿਤ ਕਾਰਨ
ਹੱਲ
ਫ਼ੋਨ ਪ੍ਰੋਜੈਕਸ਼ਨ ਸ਼ੁਰੂ ਨਹੀਂ ਹੁੰਦੀ।
ਫ਼ੋਨ ਪ੍ਰੋਜੈਕਸ਼ਨ ਫ਼ੋਨ ਦੁਆਰਾ ਸਮਰਥਿਤ ਨਹੀਂ ਹੈ
ਅੱਗੇ ਦਿੱਤੀਆਂ ਵੈੱਬਸਾਈਟਾਂ ‘ਤੇ ਜਾਓ ਅਤੇ ਯਕੀਨੀ ਬਣਾਓ ਕਿ ਸਮਾਰਟਫ਼ੋਨ ਅਨੁਸਾਰੀ ਫੰਕਸ਼ਨ ਦਾ ਸਮਰਥਨ ਕਰਦਾ ਹੈ।
USB ਕਨੈਕਸ਼ਨ ਸਮਰਥਿਤ ਨਹੀਂ ਹੈ
Apple CarPlay ਉਹਨਾਂ ਸਿਸਟਮਾਂ ਲਈ USB ਕਨੈਕਸ਼ਨਾਂ ਦਾ ਸਮਰਥਨ ਨਹੀਂ ਕਰਦਾ ਹੈ ਜੋ ਵਾਇਰਲੈੱਸ ਫ਼ੋਨ ਪ੍ਰੋਜੈਕਸ਼ਨ ਦਾ ਸਮਰਥਨ ਕਰਦੇ ਹਨ। ਆਪਣੇ iPhone ਨੂੰ ਸਿਸਟਮ ਨਾਲ ਵਾਇਰਲੈਸ ਤੌਰ ‘ਤੇ ਕਨੈਕਟ ਕਰੋ ਅਤੇ Apple CarPlay ਨੂੰ ਚਾਲੂ ਕਰੋ। > ਆਪਣੇ iPhone ਨੂੰ Apple CarPlay ਰਾਹੀਂ ਕਨੈਕਟ ਕਰਨਾ” ਨੂੰ ਵੇਖੋ।
ਫ਼ੋਨ ਪ੍ਰੋਜੈਕਸ਼ਨ ਅਸਮਰਥ ਹੈ
  • ਵਾਇਰਲੈੱਸ ਕਨੈਕਟਿਵਿਟੀ ਅਤੇ ਵਰਤੋਂ ਕਰਨ ਯੋਗ ਕਨੈਕਸ਼ਨ ਕਿਸਮਾਂ ਦੀ ਉਪਲਬਧਤਾ ਦੇ ਆਧਾਰ ‘ਤੇ, ਅੱਗੇ ਦਿੱਤਿਆੰ ਵਿੱਚੋਂ ਕਿਸੇ ਇੱਕ ਤਰੀਕੇ ਦੀ ਵਰਤੋਂ ਕਰਕੇ ਫ਼ੋਨ ਪ੍ਰੋਜੈਕਸ਼ਨ ਨੂੰ ਸਮਰੱਥ ਕਰੋ:
  • USB ਕਨੈਕਸ਼ਨਾਂ ਲਈ (ਵਾਇਰਲੈੱਸ ਕਨੈਕਟਿਵਿਟੀ ਸਮਰਥਿਤ ਨਹੀਂ ਹੈ): ਸਾਰੇ ਮੀਨੂ > ਸੈਟਿੰਗਾਂ > ਡੀਵਾਈਸ ਕਨੈਕਸ਼ਨ ਦਬਾਓ, ਫਿਰ ਉਸ ਫੰਕਸ਼ਨ ਦੀ ਚੋਣ ਕਰੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ।
  • USB ਕਨੈਕਸ਼ਨਾਂ ਲਈ (ਜੇਕਰ ਵਾਇਰਲੈੱਸ ਕਨੈਕਟਿਵਿਟੀ ਸਮਰਥਿਤ ਹੈ): USB ਕਨੈਕਸ਼ਨ ਸਿਰਫ਼ Android Auto ਲਈ ਹੀ ਉਪਲਬਧ ਹਨ। ਸਾਰੇ ਮੀਨੂ > ਸੈਟਿੰਗਾਂ > ਡੀਵਾਈਸ ਕਨੈਕਸ਼ਨ ਨੂੰ ਦਬਾਏ ਅਤੇ ਫ਼ੋਨ ਪ੍ਰੋਜੈਕਸ਼ਨ ਸੈਟਿੰਗਾਂ ਮੀਨੂ ਵਿੱਚ USB ਕਨੈਕਟਿਵਿਟੀ ਨੂੰ ਸਰਗਰਮ ਕਰੋ।
  • ਵਾਇਰਲੈੱਸ ਫ਼ੋਨ ਪ੍ਰੋਜੈਕਸ਼ਨ ਲਈ: ਸਾਰੇ ਮੀਨੂ > ਸੈਟਿੰਗਾਂ > Wi-Fi ਨੂੰ ਦਬਾਓ ਜਾਂ Wi-Fi ਕਨੈਕਟਿਵਿਟੀ ਨੂੰ ਸਰਗਰਮ ਕਰੋ।
  • ਜਾਂਚੋ ਕਿ ਕੀ ਸਮਾਰਟਫ਼ੋਨ ‘ਤੇ ਐਪ ਸੈਟਿੰਗਾਂ ਜਾਂ ਪ੍ਰਤੀਬੰਧਿਤ ਸੈਟਿੰਗਾਂ ਵਿੱਚ ਫੰਕਸ਼ਨ ਅਸਮਰੱਥ ਤਾਂ ਨਹੀਂ।
ਸਮਾਰਟਫ਼ੋਨ ਤਿਆਰ ਜਾਂ ਖ਼ਰਾਬ ਨਹੀਂ ਹੈ
  • ਜਾਂਚੋ ਕਿ ਕੀ ਸਮਾਰਟਫ਼ੋਨ ਦੀ ਬੈਟਰੀ ਲੋਅ ਤਾਂ ਨਹੀਂ। ਜੇਕਰ ਬੈਟਰੀ ਲੋਅ ਹੈ, ਤਾਂ ਸਮਾਰਟਫ਼ੋਨ ਦੀ ਪਛਾਣ ਨਹੀਂ ਹੋ ਸਕਦੀ।
  • ਜੇਕਰ ਨੈੱਟਵਰਕ ਸਿਗਨਲ ਕਮਜ਼ੋਰ ਹੈ, ਤਾਂ ਹੋ ਸਕਦਾ ਹੈ ਫ਼ੋਨ ਪ੍ਰੋਜੈਕਸ਼ਨ ਠੀਕ ਤਰ੍ਹਾਂ ਕੰਮ ਨਾ ਕਰੇ।
  • ਜੇਕਰ ਸਮਾਰਟਫ਼ੋਨ ਲੌਕ ਹੈ, ਤਾਂ ਇਸ ਨੂੰ ਅਣਲੌਕ ਕਰੋ।
  • ਸਮਾਰਟਫ਼ੋਨ ਨੂੰ ਰੀਸੈੱਟ ਕਰੋ ਅਤੇ ਇਸ ਨੂੰ ਰੀਕਨੈਕਟ ਕਰੋ।
ਵਾਇਰਲੈੱਸ ਕਨੈਕਸ਼ਨ ਵਿੱਚ ਪ੍ਰਮਾਣੀਕਰਨ ਤਰੁੱਟੀ
ਜੇਕਰ ਤੁਸੀਂ ਵਾਇਰਲੈੱਸ ਕਨੈਕਸ਼ਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਸਾਰੇ ਮੀਨੂ > ਸੈਟਿੰਗਾਂ > Wi-Fi ਦਬਾਓ, ਨਵੀਂ Wi-Fi ਪਾਸਕੀ ਸਿਰਜੋ ਅਤੇ ਦੁਬਾਰਾ ਕੋਸ਼ਿਸ਼ ਕਰੋ।
ਜਦੋਂ ਫ਼ੋਨ ਪ੍ਰੋਜੈਕਸ਼ਨ ਸ਼ੁਰੂ ਹੁੰਦੀ ਹੈ ਜਾਂ ਵਰਤੋਂ ਵਿੱਚ ਹੁੰਦੀ ਹੈ, ਤਾਂ ਬਲੈਕ ਸਕ੍ਰੀਨ ਵਿਖਾਈ ਦਿੰਦੀ ਹੈ।
ਸਮਾਰਟਫ਼ੋਨ ਖ਼ਰਾਬੀ
  • ਜੇਕਰ ਫ਼ੋਨ ਪ੍ਰੋਜੈਕਸ਼ਨ ਨੂੰ USB ਰਾਹੀਂ ਸਰਗਰਮ ਕੀਤਾ ਗਿਆ ਹੈ, ਤਾਂ ਸਮਾਰਟਫ਼ੋਨ ਤੋਂ USB ਕੇਬਲ ਨੂੰ ਡਿਸਕਨੈਕਟ ਕਰੋ ਅਤੇ ਕੇਬਲ ਨੂੰ ਰੀਕਨੈਕਟ ਕਰੋ।
  • ਜੇਕਰ ਫ਼ੋਨ ਪ੍ਰੋਜੈਕਸ਼ਨ ਨੂੰ ਵਾਇਰਲੈੱਸ ਕਨੈਕਸ਼ਨ ਰਾਹੀਂ ਸਰਗਰਮ ਕੀਤਾ ਗਿਆ ਹੈ, ਤਾਂ ਫ਼ੋਨ ਪ੍ਰੋਜੈਕਸ਼ਨ ਡਿਵਾਈਸਾਂ ਦੀ ਸੂਚੀ ਤੱਕ ਪਹੁੰਚ ਕਰੋ, ਸਮਾਰਟਫ਼ੋਨ ਨੂੰ ਡਿਸਕਨੈਕਟ ਕਰੋ ਅਤੇ ਇਸ ਨੂੰ ਰੀਕਨੈਕਟ ਕਰੋ।
  • ਸਮਾਰਟਫ਼ੋਨ ਨੂੰ ਰੀਸੈੱਟ ਕਰੋ ਅਤੇ ਇਸ ਨੂੰ ਰੀਕਨੈਕਟ ਕਰੋ।
ਵਾਇਰਲੈੱਸ Android Auto ਕਨੈਕਸ਼ਨ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਹੈ।
ਸਿਸਟਮ ਜਾਂ ਸਮਾਰਟਫ਼ੋਨ ਖ਼ਰਾਬੀ
ਸਿਸਟਮ ਅਤੇ ਆਪਣੇ Android ਸਮਾਰਟਫ਼ੋਨ ਨਾਲ ਸਾਰੇ ਕਨੈਕਟ ਕੀਤੇ ਡਿਵਾਈਸਾਂ ਨੂੰ ਹਟਾਓ ਅਤੇ ਫਿਰ ਉਹਨਾਂ ਨਾਲ ਰੀਕਨੈਕਟ ਕਰੋ।
ਤੁਹਾਡੇ ਸਿਸਟਮ ਦੀ ਹੋਮ ਸਕ੍ਰੀਨ ਤੋਂ:
  1. ਸਾਰੇ ਮੀਨੂ > ਸੈਟਿੰਗਾਂ > ਡੀਵਾਈਸ ਕਨੈਕਸ਼ਨ > ਬਲੂਟੁੱਥ > ਬਲੂਟੁੱਥ ਕਨੈਕਸ਼ਨ > ਡਿਵਾਈਸ ਮਿਟਾਓ ਦਬਾਓ।
  1. ਸਾਰਿਆਂ ਉੱਤੇ ਨਿਸ਼ਾਨ ਲਗਾਓ > ਮਿਟਾਓ ਦਬਾਓ।
  1. ਹਾਂ ਦਬਾਓ।
  1. ਡਿਵਾਈਸਾਂ ਤੋਂ ਡਾਊਨਲੋਡ ਕੀਤਾ ਡੇਟਾ ਵੀ ਮਿਟਾ ਦਿੱਤਾ ਜਾਵੇਗਾ।
ਤੁਹਾਡੇ Android ਸਮਾਰਟਫ਼ੋਨ ਤੋਂ:
  1. Android Auto ਕਨੈਕਸ਼ਨ ਸੈਟਿੰਗਾਂ ‘ਤੇ ਜਾਓ ਅਤੇ ਪਹਿਲਾਂ ਤੋਂ ਕਨੈਕਟ ਕੀਤੇ ਸਾਰੇ ਵਾਹਨਾਂ ਨੂੰ ਮਿਟਾਓ।
  1. ਕਨੈਕਟ ਕੀਤੇ ਵਾਹਨਾਂ ਨੂੰ ਹਟਾਉਣ ਬਾਰੇ ਵੇਰਵਿਆਂ ਵਾਸਤੇ, ਆਪਣੇ ਸਮਾਰਟਫ਼ੋਨ ਦੀ ਵਰਤੋਂਕਾਰ ਗਾਈਡ ਵੇਖੋ।
  1. ਆਪਣੇ Android ਸਮਾਰਟਫ਼ੋਨ ਨੂੰ ਸਿਸਟਮ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ। > ਵੇਖੋ “ਵਾਇਰਲੈੱਸ ਕਨੈਕਸ਼ਨ ਰਾਹੀਂ Android Auto ਜਾਂ Apple CarPlay ਦੀ ਵਰਤੋਂ ਕਰਨਾ (ਜੇਕਰ ਵਾਇਰਲੈੱਸ ਤਰੀਕੇ ਨਾਲ ਕਨੈਕਟ ਕਰਨਾ ਸਮਰਥਿਤ ਹੈ)”।

ਸਿਸਟਮ ਔਪਰੇਸ਼ਨ

ਲੱਛਣ
ਸੰਭਾਵਿਤ ਕਾਰਨ
ਹੱਲ
ਸਿਸਟਮ ਦੇ ਬੰਦ ਅਤੇ ਵਾਪਿਸ ਚਾਲੂ ਹੋਣ ਤੋਂ ਬਾਅਦ ਪਹਿਲਾਂ ਤੋਂ ਵਰਤੋਂ ਕੀਤਾ ਗਿਆ ਮੀਡੀਆ ਮੋਡ ਸਰਗਰਮ ਨਹੀਂ ਹੁੰਦਾ ਹੈ।
ਅਣਉਚਿਤ ਕਨੈਕਸ਼ਨ ਜਾਂ ਪਲੇਬੈਕ ਤਰੁੱਟੀ
ਜੇਕਰ ਸੰਬੰਧਿਤ ਮੀਡੀਆ ਸਟੋਰੇਜ ਡਿਵਾਈਸ ਕਨੈਕਸ਼ਨ ਨਹੀਂ ਹੈ ਜਾਂ ਸਿਸਟਮ ਚਾਲੂ ਕਰਦੇ ਸਮੇਂ ਪਲੇਬੈਕ ਵਿੱਚ ਕੋਈ ਸਮੱਸਿਆ ਹੈ, ਤਾਂ ਤੁਹਾਡੇ ਦੁਆਰਾ ਪਹਿਲਾਂ ਤੋਂ ਵਰਤੋਂ ਕੀਤਾ ਗਿਆ ਮੋਡ ਸਰਗਰਮ ਹੋ ਜਾਵੇਗਾ। ਮੀਡੀਆ ਸਟੋਰੇਜ ਡਿਵਾਈਸ ਨੂੰ ਰੀਕਨੈਕਟ ਕਰੋ ਜਾਂ ਪਲੇਬੈਕ ਨੂੰ ਮੁੜ-ਸ਼ੁਰੂਰ ਕਰੋ।
ਸਿਸਟਮ ਸਲੋਅ ਹੈ ਜਾਂ ਇਹ ਪ੍ਰਤੀਕਿਰਿਆ ਨਹੀਂ ਦਿੰਦਾ ਹੈ।
ਇਟਰਨਲ ਸਿਸਟਮ ਤਰੁੱਟੀ
  • ਅਨੁਕੂਲ ਟੂਲ ਜਿਵੇਂ ਕਿ ਪੈਨ ਜਾਂ ਪੇਪਰਕਲਿੱਪ ਨਾਲ ਰੀਸੈਟ ਬਟਨ ਨੂੰ ਦਬਾਅ ਕੇ ਰੱਖੋ।
  • ਜੇਕਰ ਸਮੱਸਿਆ ਬਣੀ ਰਹਿੰਦੀ ਹੈ, ਤਾਂ ਆਪਣੇ ਖ਼ਰੀਦ ਥਾਂ ਜਾਂ ਡੀਲਰ ਨਾਲ ਸੰਪਰਕ ਕਰੋ।
ਸਿਸਟਮ ਚਾਲੂ ਨਹੀਂ ਹੁੰਦਾ ਹੈ।
ਫਿਊਜ਼ ਸੋਰਟ ਹੋ ਗਿਆ ਹੈ
  • ਰਿਪੇਅਰ ਦੀ ਦੁਕਾਨ ‘ਤੇ ਜਾਓ ਅਤੇ ਇਸ ਨੂੰ ਅਨੁਕੂਲ ਫਿਊਜ਼ ਨਾਲ ਬਦਲੋ।
  • ਜੇਕਰ ਸਮੱਸਿਆ ਬਣੀ ਰਹਿੰਦੀ ਹੈ, ਤਾਂ ਆਪਣੇ ਖ਼ਰੀਦ ਥਾਂ ਜਾਂ ਡੀਲਰ ਨਾਲ ਸੰਪਰਕ ਕਰੋ।