ਸਟੀਅਰਿੰਗ ਵ੍ਹੀਲ ‘ਤੇ ਖੋਜ ਲੀਵਰ/ਬਟਨ ਦੀ ਵਰਤੋਂ ਕਰਨਾ
ਸਟੀਅਰਿੰਗ ਵ੍ਹੀਲ ‘ਤੇ ਖੋਜ ਲੀਵਰ/ਬਟਨ ਤੁਹਾਨੂੰ ਰੇਡੀਓ ਸਟੇਸ਼ਨਾਂ ਨੂੰ ਖੋਜਣ ਜਾਂ ਮੀਡੀਆ ਪਲੇਬੈਕ ਦੇ ਦੌਰਾਨ ਟ੍ਰੈਕ/ਫਾਈਲ ਨੂੰ ਤੇਜ਼ੀ ਨਾਲ ਅੱਗੇ ਜਾਂ ਪਿੱਛੇ ਕਰਨ ਦੇ ਯੋਗ ਬਣਾਉਂਦਾ ਹੈ।
ਦਬਾਉਣਾ
ਹੇਠਾਂ ਦਿੱਤੇ ਗਏ ਉਦਾਹਰਨ ਤੋਂ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਸਟੀਅਰਿੰਗ ਵ੍ਹੀਲ ‘ਤੇ ਬੈਕਵਾਰਡ ਲੀਵਰ/ਬਟਨ (
) ਦਬਾਉਂਦੇ ਹੋ ਤਾਂ ਸਿਸਟਮ ਦਾ ਹਰੇਕ ਮੋਡ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਸਿਸਟਮ ਨੂੰ ਫਾਰਵਰਡ ਵਿੱਚ ਸੰਚਾਲਿਤ ਕਰਨ ਵਾਸਤੇ, ਖੋਜ ਫਾਰਵਰਡ ਲੀਵਰ/ਬਟਨ (
) ਨੂੰ ਦਬਾਓ।
- ਰੇਡੀਓ ‘ਤੇ, ਪ੍ਰੀਸੈਟ ਸੂਚੀ ‘ਤੇ ਪਿਛਲੇ ਰੇਡੀਓ ਸਟੇਸ਼ਨ ਦੀ ਚੋਣ ਕਰ ਲਈ ਜਾਵੇਗੀ।
- ਮੀਡੀਆ ਪਲੇਬੈਕ ਦੇ ਦੌਰਾਨ, ਪਿਛਲਾ ਟ੍ਰੈਕ/ਫਾਈਲ ਪਲੇ ਹੋਵੇਗੀ (ਪਲੇਬੈਕ ਦੇ ਤਿੰਨ ਸਕਿੰਟ ਬੀਤ ਜਾਣ ਤੋਂ ਬਾਅਦ, ਤੁਹਾਨੂੰ ਲੀਵਰ/ਬਟਨ ਦੋ ਵਾਰ ਦਬਾਉਣਾ ਹੋਵੇਗਾ)।
- ਤੁਹਾਡੇ ਕਾਲ ਇਤਿਹਾਸ ਵਿੱਚ, ਪਿਛਲੇ ਕਾਲ ਰਿਕਾਰਡ ਦੀ ਚੋਣ ਕੀਤੀ ਜਾਵੇਗੀ।
ਦਬਾਅ ਕੇ ਰੱਖੋ
ਹੇਠਾਂ ਦਿੱਤੇ ਗਏ ਉਦਾਹਰਨ ਤੋਂ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਸਟੀਅਰਿੰਗ ਵ੍ਹੀਲ ‘ਤੇ ਬੈਕਵਾਰਡ ਲੀਵਰ/ਬਟਨ (
) ਦਬਾਅ ਕੇ ਰੱਖਦੇ ਹੋ ਤਾਂ ਸਿਸਟਮ ਦਾ ਹਰੇਕ ਮੋਡ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਸਿਸਟਮ ਨੂੰ ਰੀਵਾਇੰਡ ਕਰਨ ਲਈ ਸੰਚਾਲਿਤ ਕਰਨ ਵਾਸਤੇ, ਖੋਜ ਫਾਰਵਰਡ ਲੀਵਰ/ਬਟਨ (
) ਨੂੰ ਦਬਾਓ।
- ਰੇਡੀਓ ‘ਤੇ, ਪਿਛਲੀ ਫ੍ਰਿਕੁਐਂਸੀ ‘ਤੇ ਰੇਡੀਓ ਸਟੇਸ਼ਨ ਦੀ ਚੋਣ ਕਰ ਲਈ ਜਾਵੇਗੀ।
- ਮੀਡੀਆ ਪਲੇਬੈਕ ਦੇ ਦੌਰਾਨ, ਮੌਜੂਦਾ ਟ੍ਰੈਕ/ਫਾਈਲ ਰਿਵਾਇੰਡ ਹੋ ਜਾਵੇਗੀ।