ਸੈਟਿੰਗਾਂ

ਆਮ ਸਿਸਟਮ ਸੈਟਿੰਗਾਂ ਨੂੰ ਕੰਫਿਗਰ ਕਰਨਾ


ਤੁਸੀਂ ਆਪਣੀਆਂ ਸਿਸਟਮ ਵਾਤਾਵਰਣ ਸੈਟਿੰਗਾਂ, ਜਿਵੇਂ ਸਮਾਂ ਅਤੇ ਮਿਤੀ, ਸਿਸਟਮ ਭਾਸ਼ਾ ਅਤੇ ਹੋਰ ਬਹੁਤ ਕੁਝ ਨੂੰ ਅਨੁਕੂਲਿਤ ਕਰ ਸਕਦੇ ਹੋ।
ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ 'ਤੇ, ਪ੍ਰਦਰਸ਼ਿਤ ਸਕ੍ਰੀਨਾਂ ਅਤੇ ਉਪਲਬਧ ਵਿਕਲਪ ਵੱਖ ਹੋ ਸਕਦੇ ਹਨ।
ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਸੈਟਿੰਗਾਂ > ਆਮ ਦਬਾਓ ਅਤੇ ਬਦਲਣ ਲਈ ਕਿਸੇ ਵਿਕਲਪ ਦੀ ਚੋਣ ਕਰੋ।

ਵਰਜਨ ਜਾਣਕਾਰੀ/ਅੱਪਡੇਟ (ਜੇਕਰ ਲੈਸ ਹੈ)

ਤੁਸੀਂ ਆਪਣੇ ਸਿਸਟਮ ਦੀ ਵਰਜ਼ਨ ਜਾਣਕਾਰੀ ਵੇਖ ਸਕਦੇ ਹੋ ਜਾਂ ਇਸ ਨੂੰ ਨਵੀਨਤਮ ਸੰਸਕਰਣ ਵਿੱਚ ਅੱਪਡੇਟ ਕਰ ਸਕਦੇ ਹੋ। ਆਪਣੇ ਸਿਸਟਮ ਨੂੰ ਅੱਪਡੇਟ ਕਰਨ ਲਈ, ਆਪਣੇ ਲੋਕਲ ਡੀਲਰਸ਼ਿਪ ਵਿਖੇ ਜਾਓ।
ਸਾਵਧਾਨੀ
  • ਕੁੱਲ ਡਾਟਾ ਮਾਤਰਾ ਦੇ ਆਧਾਰ ‘ਤੇ, ਇੱਕ ਅੱਪਡੇਟ ਨੂੰ ਕੁਝ ਮਿੰਟ ਲੱਗ ਸਕਦੇ ਹਨ।
  • ਅੱਪਡੇਟ ਦੇ ਪ੍ਰੋਗ੍ਰੈਸ ਵਿੱਚ ਹੋਣ ਦੌਰਾਨ ਸਿਸਟਮ ਨੂੰ ਬੰਦ ਨਾ ਕਰੋ ਜਾਂ ਸਟੋਰੇਜ ਡਿਵਾਈਸ ਨੂੰ ਨਾ ਹਟਾਓ। ਜੇਕਰ ਪਾਵਰ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਸਟੋਰੇਜ ਡਿਵਾਈਸ ਨੂੰ ਸਿਸਟਮ ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਇਹ ਡਾਟਾ ਨੂੰ ਨੁਕਸਾਨ ਪਹੁੰਚਾ ਸਕਰਦਾ ਹੈ ਜਾਂ ਸਿਸਟਮ ਵਿੱਚ ਖ਼ਰਾਬੀ ਦਾ ਕਾਰਨ ਬਣ ਸਕਦਾ ਹੈ।

ਸਿਸਟਮ ਜਾਣਕਾਰੀ

ਤੁਸੀਂ ਆਪਣੀ ਸਿਸਟਮ ਜਾਣਕਾਰੀ ਨੂੰ ਵੇਖ ਸਕਦੇ ਹੋ।

ਮੈਮਰੀ

ਤੁਸੀਂ ਆਪਣੇ ਸਿਸਟਮ ਦੀ ਮੈਮੋਰੀ ਦੀ ਸਟੋਰੇਜ ਜਾਣਕਾਰੀ ਵੇਖ ਸਕਦੇ ਹੋ।

ਮੈਨੁਅਲ

ਤੁਸੀਂ ਆਪਣੇ ਸਮਾਰਟਫ਼ੋਨ ਨਾਲ QR ਕੋਡ ਨੂੰ ਸਕੈਨ ਕਰਨ ਦੁਆਰਾ ਸਿਸਟਮ ਦੇ ਵੈੱਬ ਮੈਨੁਅਲ ਤੱਕ ਵੀ ਪਹੁੰਚ ਕਰ ਸਕਦੇ ਹੋ।
ਚਿਤਾਵਨੀ
QR ਕੋਡ ਨੂੰ ਸਕੈਨ ਕਰਨ ਤੋਂ ਪਹਿਲਾਂ ਆਪਣੇ ਵਾਹਨ ਨੂੰ ਸੁਰੱਖਿਅਤ ਥਾਂ ‘ਤੇ ਪਾਰਕ ਕਰੋ। ਸੁਰੱਖਿਆ ਕਾਰਨਾਂ ਕਰਕੇ, ਤੁਸੀਂ ਸਿਸਟਮ ਦੀ ਸਕ੍ਰੀਨ ਤੋਂ QR ਕੋਡਾਂ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਹੋ ਕਿਉਂਕਿ ਵਾਹਨ ਚੱਲ ਰਿਹਾ ਹੈ।

ਡਿਫ਼ੌਲਟ (ਜੇਕਰ ਲੈਸ ਹੈ)

ਤੁਸੀਂ ਆਪਣੀਆਂ ਸਿਸਟਮ ਸੈਟਿੰਗਾਂ ਨੂੰ ਡਿਫੌਲਟ ਵੈਲਿਊਜ਼ ‘ਤੇ ਰੀਸੈਟ ਕਰ ਸਕਦੇ ਹੋ। ਸਿਸਟਮ ਵਿੱਚ ਸਟੋਰ ਕੀਤਾ ਸਾਰਾ ਵਰਤੋਂਕਾਰ ਡਾਟਾ ਵੀ ਮਿਟਾ ਦਿੱਤਾ ਜਾਵੇਗਾ।

ਬਲੂਟੁੱਥ ਰਿਮੋਟ ਲਾਕ

ਤੁਸੀਂ ਰਿਮੋਟ ਐਪਾਂ ਰਾਹੀਂ ਸਿਸਟਮ ਸੰਚਾਲਿਤ ਕਰਨ ਤੋਂ Bluetooth ਡਿਵਾਈਸਾਂ ਨੂੰ ਲੌਕ ਕਰ ਸਕਦੇ ਹੋ।

ਮਿਤੀ/ਸਮਾਂ

ਤੁਸੀਂ ਵਰਤਮਾਨ ਸਮੇਂ ਅਤੇ ਮਿਤੀ ਨੂੰ ਸੈੱਟ ਕਰ ਸਕਦੇ ਹੋ ਜਾਂ ਸਮਾਂ ਡਿਸਪਲੇ ਫਾਰਮੈਟ ਨੂੰ ਬਦਲ ਸਕਦੇ ਹੋ।

ਆਟੋ ਸਮਾਂ ਸੈਟਿੰਗ

ਤੁਸੀਂ GPS ਨਾਲ ਸਮਾਂ ਜਾਣਕਾਰੀ ਪ੍ਰਾਪਤ ਕਰਨ ਲਈ ਸਿਸਟਮ ਸੈੱਟ ਕਰ ਸਕਦੇ ਹੋ। ਜਦੋਂ ਤੁਸੀਂ ਇਸ ਵਿਕਲਪ ਨੂੰ ਅਸਕ੍ਰਿਆ ਕਰਦੇ ਹੋ, ਤਾਂ ਤੁਸੀਂ ਸਮਾਂ ਅਤੇ ਮਿਤੀ ਨੂੰ ਸਵੈਚਲਿਤ ਤੌਰ ‘ਤੇ ਸੈੱਟ ਕਰ ਸਕਦੇ ਹੋ।

24-ਘੰਟਿਆਂ ਵਾਲਾ ਫ਼ਾਰਮੈਟ

ਤੁਸੀਂ ਸਮੇਂ ਨੂੰ 24 ਘੰਟੇ ਦੇ ਫਾਰਮੈਟ ਵਿੱਚ ਸੈੱਟ ਕਰ ਸਕਦੇ ਹੋ।

ਭਾਸ਼ਾ/Language

ਤੁਸੀਂ ਸਿਸਟਮ ਭਾਸ਼ਾ ਨੂੰ ਬਦਲ ਸਕਦੇ ਹੋ।
ਧਿਆਨ ਦਿਓ
  • ਸਿਸਟਮ ਨੂੰ ਚੁਣੀ ਹੋਈ ਭਾਸ਼ਾ ਨੂੰ ਲਾਗੂ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਜਦੋਂ ਬਦਲਾਅ ਪੂਰਾ ਹੋ ਜਾਂਦਾ ਹੈ, ਤਾਂ ਇੱਕ ਪੌਪ-ਅੱਪ ਵਿੰਡੋ ਤੁਹਨੂੰ ਦੱਸੇਗੀ ਕਿ ਸਿਸਟਮ ਦੀ ਭਾਸ਼ਾ ਬਦਲ ਗਈ ਹੈ। ਵਿੰਡੋ ਬੰਦ ਕਰਨ ਲਈ ਸਕ੍ਰੀਨ 'ਤੇ ਪੌਪ-ਅੱਪ ਵਿੰਡੋ ਖੇਤਰ ਦੇ ਬਾਹਰ ਦਬਾਓ ਜਾਂ ਕੁਝ ਸਕਿੰਟ ਲਈ ਉਡੀਕ ਕਰੋ।
  • ਇਹ ਸੈਟਿੰਗ MP3 ਫ਼ਾਈਲ ਨਾਮ ਵਰਗੇ ਵਰਤੋਂਕਾਰ ਡਾਟਾ ਨੂੰ ਪ੍ਰਭਾਵਿਤ ਨਹੀਂ ਕਰੇਗੀ।

ਕੀ-ਬੋਰਡ

ਤੁਸੀਂ ਹਰੇਕ ਭਾਸ਼ਾ ਲਈ ਕੀਬੋਰਡ ਦੀ ਕਿਸਮ ਦੀ ਚੋਣ ਕਰ ਸਕਦੇ ਹੋ।
ਧਿਆਨ ਦਿਓ
ਇਹ ਸੈਟਿੰਗ ਤੁਹਾਡੇ ਸਿਸਟਮ ‘ਤੇ ਸਾਰੇ ਟੈਕਸਟ ਇਨਪੁਟ ‘ਤੇ ਲਾਗੂ ਹੋ ਜਾਵੇਗੀ।

ਅੰਗਰੇਜ਼ੀ ਕੀ-ਬੋਰਡ ਕਿਸਮ

ਤੁਸੀਂ ਇੱਕ ਅੰਗ੍ਰੇਜ਼ੀ ਕੀਬੋਰਡ ਦੀ ਚੋਣ ਕਰ ਸਕਦੇ ਹੋ।

ਕੋਰੀਅਨ ਕੀਬੋਰਡ ਕਿਸਮ

ਤੁਸੀਂ ਕੋਰਿਅਨ ਕੀਬੋਰਡ ਦੀ ਚੋਣ ਕਰ ਸਕਦੇ ਹੋ।

ਮੀਡੀਆ ਸੈਟਿੰਗਾਂ (ਜੇਕਰ ਲੈਸ ਹੈ)

ਤੁਸੀਂ ਰੇਡੀਓ ਜਾਂ ਮੀਡੀਆ ਪਲੇਅਰ ਲਈ ਸੈਟਿੰਗਾਂ ਨੂੰ ਬਦਲ ਸਕਦੇ ਹੋ।

ਵਾਹਨ ਚਾਲੂ ਹੋਣ 'ਤੇ ਰੇਡੀਓ/ਮੀਡੀਆ ਬੰਦ

ਇੰਜਣ ਬੰਦ ਹੋਣ ‘ਤੇ ਤੁਸੀਂ ਰੇਡੀਓ ਜਾਂ ਮੀਡੀਆ ਪਲੇਅਰ ਨੂੰ ਬੰਦ ਕਰਨ ਲਈ ਸਿਸਟਮ ਸੈੱਟ ਕਰਨ ਵਾਸਤੇ ਇਸ ਵਿਕਲਪ ਨੂੰ ਸਮਰੱਥ ਕਰ ਸਕਦੇ ਹੋ।

ਇੰਜਣ ਬੰਦ ਕੀਤਾ ਹੋਣ ‘ਤੇ ਆਡੀਓ ਸਿਸਟਮ ਚਾਲੂ ਰਹਿੰਦਾ ਹੈ (ਜੇਕਰ ਲੈਸ ਹੈ)

ਤੁਸੀਂ ਵਾਹਨ ਬੰਦ ਹੋਣ ਤੋਂ ਬਾਅਦ ਰੇਡੀਓ ਜਾਂ ਮੀਡੀਆ ਪਲੇਅਰ ਨੂੰ ਇੱਕ ਨਿਰਧਾਰਿਤ ਸਮੇਂ ਤੱਕ ਚਾਲੂ ਰੱਖਣ ਵਾਸਤੇ ਇਸ ਵਿਕਲਪ ਨੂੰ ਸਮਰੱਥ ਕਰ ਸਕਦੇ ਹੋ।

ਮੀਡੀਆ ਬਦਲਾਅ ਸੰਬੰਧੀ ਸੂਚਨਾਵਾਂ ਡਿਸਪਲੇ ਕਰੋ (ਜੇਕਰ ਲੈਸ ਹੈ)

ਮੁੱਖ ਮੀਡੀਆ ਸਕ੍ਰੀਨ 'ਤੇ ਨਹੀਂ ਹੋਣ 'ਤੇ ਤੁਸੀਂ ਸਕ੍ਰੀਨ ਦੇ ਸਿਖਰ 'ਤੇ ਮੀਡੀਆ ਜਾਣਕਾਰੀ ਨੂੰ ਸੰਖੇਪ ਤੌਰ 'ਤੇ ਪ੍ਰਦਰਸ਼ਿਤ ਕਰਨ ਲਈ ਸੈੱਟ ਕਰ ਸਕਦੇ ਹੋ। ਜੇਕਰ ਤੁਸੀਂ ਕੰਟਰੋਲ ਪੈਨਲ ਜਾਂ ਸਟੀਅਰਿੰਗ ਵ੍ਹੀਲ 'ਤੇ ਕਿਸੇ ਵੀ ਕੰਟਰੋਲ ਦੀ ਵਰਤੋਂ ਕਰਕੇ ਮੀਡੀਆ ਆਇਟਮ ਨੂੰ ਬਦਲਦੇ ਹੋ, ਤਾਂ ਇਹਨਾਂ ਸੈਟਿੰਗਾਂ 'ਤੇ ਧਿਆਨ ਦਿੱਤੇ ਬਿਨਾਂ ਮੀਡੀਆ ਜਾਣਕਾਰੀ ਵਿਖਾਈ ਦੇਵੇਗੀ।

ਡਿਫ਼ੌਲਟ (ਜੇਕਰ ਲੈਸ ਹੈ)

ਤੁਸੀਂ ਆਪਣੀਆਂ ਸਿਸਟਮ ਸੈਟਿੰਗਾਂ ਨੂੰ ਡਿਫੌਲਟ ਵੈਲਿਊਜ਼ ‘ਤੇ ਰੀਸੈਟ ਕਰ ਸਕਦੇ ਹੋ। ਸਿਸਟਮ ਵਿੱਚ ਸਟੋਰ ਕੀਤਾ ਸਾਰਾ ਵਰਤੋਂਕਾਰ ਡਾਟਾ ਵੀ ਮਿਟਾ ਦਿੱਤਾ ਜਾਵੇਗਾ।

Screensaver (ਜੇਕਰ ਲੈਸ ਹੈ)

ਜਦੋਂ ਤੁਸੀਂ ਸਕ੍ਰੀਨ ਨੂੰ ਬੰਦ ਕਰਦੇ ਹੋ ਤਾਂ ਕੰਟਰੋਲ ਪੈਨਲ 'ਤੇ ਪਾਵਰ ਬਟਨ ਨੂੰ ਦਬਾਅ ਕੇ ਪ੍ਰਦਰਸ਼ਿਤ ਹੋਣ ਵਾਲੇ ਸਕ੍ਰੀਨਸੇਵਰ ਵਿਕਲਪ ਦੀ ਚੋਣ ਕਰ ਸਕਦੇ ਹੋ।
  • Digital clock: ਡਿਜੀਟਲ ਘੜੀ ਪ੍ਰਦਰਸ਼ਿਤ ਹੁੰਦੀ ਹੈ।
  • Analogue clock: ਐਨਾਲੌਗ ਘੜੀ ਪ੍ਰਦਰਸ਼ਿਤ ਹੁੰਦੀ ਹੈ।
  • None: ਕੋਈ ਸਕ੍ਰੀਨ ਸੇਵਰ ਪ੍ਰਦਰਸ਼ਿਤ ਨਹੀਂ ਹੁੰਦਾ ਹੈ।