ਉਪਯੋਗੀ ਫੰਕਸ਼ਨ

ਡ੍ਰਾਈਵਿੰਗ ਸਹਾਇਤਾ ਸਕ੍ਰੀਨ ਬਾਰੇ ਜਾਣਨਾ


ਤੁਸੀਂ ਆਪਣੇ ਵਾਹਨ ਦੇ ਬਾਹਰ ਸਿਸਟਮ ਸਕ੍ਰੀਨ ‘ਤੇ ਦੇਖ ਸਕਦੇ ਹੋ। ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ 'ਤੇ, ਪ੍ਰਦਰਸ਼ਿਤ ਸਕ੍ਰੀਨ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।
ਚਿਤਾਵਨੀ
ਰਿਵਰਸ ਕਰਦੇ ਸਮੇਂ, ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ:
  • ਆਪਣੇ ਵਾਹਨ ਵਿੱਚ ਬੈਠਣ ਤੋਂ ਪਹਿਲਾਂ, ਹਮੇਸ਼ਾ ਆਪਣੇ ਵਾਹਨ ਦੇ ਪਿਛਲੇ ਖੇਤਰ ਦੀ ਜਾਂਚ ਕਰੋ।
  • ਰਿਵਰਸ ਕਰਦੇ ਸਮੇਂ ਸਿਰਫ਼ ਰਿਅਰ ਵਿਊ ਕੈਮਰਾ ‘ਤੇ ਹੀ ਨਿਰਭਰ ਨਾ ਰਹੋ। ਪਿਛਲੀ ਸਾਈਡ ਜਾਂਚ ਕਰਕੇ ਅਤੇ ਰਿਅਰਵਿਊ ਮਿਰਰ ਵਿੱਚ ਦੇਖ ਕੇ ਹਮੇਸ਼ਾ ਇਹ ਯਕੀਨੀ ਬਣਾਓ ਕਿ ਰਿਵਰਸ ਲੈਣਾ ਸੁਰੱਖਿਅਤ ਹੈ।
  • ਹਮੇਸ਼ਾ ਹੌਲੀ-ਹੌਲੀ ਰਿਵਰਸ ਲਓ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ, ਖ਼ਾਸ ਤੌਰ ‘ਤੇ ਕੋਈ ਬੱਚਾ ਤੁਹਾਡੇ ਪਿੱਛੇ ਹੋ ਸਕਦਾ ਹੈ ਤਾਂ ਤੁਰੰਤ ਰੋਕੋ।
ਸਾਵਧਾਨੀ
ਰਿਅਰ ਵਿਊ ਸਕ੍ਰੀਨ ਵਿੱਚ ਦਿਖਣ ਵਾਲੀ ਦੂਰੀ ਵਾਸਤਵਿਕ ਦੂਰੀ ਤੋਂ ਵੱਖਰੀ ਹੋ ਸਕਦੀ ਹੈ। ਸੁਰੱਖਿਆ ਲਈ, ਆਪਣੇ ਵਾਹਨ ਦੀ ਪਿਛਲੀ, ਖੱਬੀ ਅਤੇ ਸੱਜੀ ਸਾਈਡ ਨੂੰ ਦੇਖਣਾ ਯਕੀਨੀ ਬਣਾਓ।

ਰਿਅਰ ਵਿਊ ਸਕ੍ਰੀਨ

ਇੰਜਣ ਦੇ ਚੱਲਣ ਦੌਰਾਨ ਜਦੋਂ ਤੁਸੀਂ “R” (ਰਿਵਰਸ) ‘ਤੇ ਸਿਫ਼ਟ ਕਰਦੇ ਹੋ, ਤਾਂ ਸਿਸਟਮ ਸਕ੍ਰੀਨ ਸਵੈਚਾਲਿਤ ਰੂਪ ਵਿੱਚ ਰਿਅਰ ਵਿਊ ਅਤੇ ਪਾਰਕਿੰਗ ਦਿਸ਼ਾ-ਨਿਰਦੇਸ਼ ਦਰਸਾਏਗੀ।
ਵਿਕਲਪ A
ਵਿਕਲਪ B
  • ਡ੍ਰਾਈਵਿੰਗ ਨਿਰਦੇਸ਼ ਲਾਈਨਾਂ (ਪੀਲਾ)
  • ਇਹ ਲਾਈਨਾਂ ਸਟੀਅਰਿੰਗ ਐਂਗਲ ਅਨੁਸਾਰ ਵਾਹਨ ਦੇ ਦਿਸ਼ਾ-ਨਿਰਦੇਸ਼ ਦਰਸਾਉਂਦੀਆਂ ਹਨ।
  • ਨਿਊਟਰਲ ਨਿਰਦੇਸ਼ ਲਾਈਨਾਂ (ਨੀਲੀ)
  • ਇਹ ਲਾਈਨਾਂ ਸਟੀਅਰਿੰਗ ਵ੍ਹੀਲ ਨੂੰ ਨਿਊਟਰਲ ਸਥਿਤੀ ਵਿੱਚ ਰੱਖਦੇ ਹੋਏ ਤੁਹਾਡੇ ਵਾਹਨ ਦੇ ਸੰਭਾਵਿਤ ਮਾਰਗ ਨੂੰ ਦਰਸਾਉਂਦੀਆਂ ਹਨ। ਇਹ ਇਹ ਨਿਰਧਾਰਿਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਕਿ ਵਾਹਨ ਪਾਰਕਿੰਗ ਸਥਾਨ ਵਿੱਚ ਸਹੀ ਸਥਿਤੀ ਵਿੱਚ ਹੈ ਜਾਂ ਨਹੀਂ ਅਤੇ ਤੁਹਾਨੂੰ ਅਗਲੇ ਵਾਹਨ ਦੇ ਬਹੁਤ ਨੇੜੇ ਪਾਰਕਿੰਗ ਕਰਨ ਤੋਂ ਰੋਕ ਸਕਦੀਆਂ ਹਨ। (ਜੇਕਰ ਲੈਸ ਹੈ)
  • ਕਰੈਸ਼ ਵਾਰਨਿੰਗ ਲਾਈਨਾਂ (ਲਾਲ)
  • ਇਹ ਲਾਈਨਾਂ ਟਕਰਾਅ ਨੂੰ ਰੋਕਣ ਵਿੱਚ ਮਦਦ ਕਰਨ ਲਈ ਹਨ।
ਧਿਆਨ ਦਿਓ
  • ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ ‘ਤੇ, ਪ੍ਰਦਰਸ਼ਿਤ ਸਕ੍ਰੀਨ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।
  • ਤੁਸੀਂ ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ ‘ਤੇ ਅੱਗੇ ਦਿੱਤਿਆਂ ਵਿੱਚੋਂ ਕਿਸੇ ਇੱਕ ਤਰੀਕੇ ਦੀ ਵਰਤੋਂ ਕਰਕੇ ਰਿਅਰ ਵਿਊ ਕੈਮਰੇ ਵਾਸਤੇ ਸੰਚਾਲਿਤ ਸੈਟਿੰਗ ਬਦਲ ਸਕਦੇ ਹੋ।
  • ਹੋਮ ਸਕ੍ਰੀਨ ‘ਤੇ ਸਾਰੇ ਮੀਨੂ > ਸੈਟਿੰਗਾਂ > ਉੱਨਤ ਜਾਂ ਡਿਸਪਲੇ > ਪਿਛਲਾ ਕੈਮਰਾ ਚਾਲੂ ਰੱਖੋ ਦਬਾਓ ਅਤੇ ਪਿਛਲਾ ਕੈਮਰਾ ਚਾਲੂ ਰੱਖੋ ਵਿਕਲਪ ਨੂੰ ਕ੍ਰਿਆਸ਼ੀਲ ਜਾਂ ਅਕ੍ਰਿਆਸ਼ੀਲ ਕਰੋ।
  • ਰੀਅਰ ਵਿਊ ਸਕ੍ਰੀਨ ‘ਤੇ, ਦਬਾਓ > ਸਮੱਗਰੀ ਡਿਸਪਲੇ ਕਰੋ > ਪਿਛਲਾ ਕੈਮਰਾ ਚਾਲੂ ਰੱਖੋ ਅਤੇ ਪਿਛਲਾ ਕੈਮਰਾ ਚਾਲੂ ਰੱਖੋ ਵਿਕਲਪ ਨੂੰ ਕਿਰਿਆਸ਼ੀਲ ਜਾਂ ਬੰਦ ਕਰੋ।
  • ਜੇਕਰ ਤੁਸੀਂ ਵਿਕਲਪ ਨੂੰ ਕ੍ਰਿਆਸ਼ੀਲ ਕਰਦੇ ਹੋ, ਤਾਂ ਰਿਅਰ ਵਿਊ ਸਕ੍ਰੀਨ ਕ੍ਰਿਆਸ਼ੀਲ ਰਹਿੰਦੀ ਹੈ ਭਾਵੇਂ ਤੁਸੀਂ ਰਿਵਰਸ ਕਰਨ ਤੋਂ ਬਾਅਦ “R” (ਰਿਵਰਸ) ਤੋਂ ਇਲਾਵਾ ਕਿਸੇ ਹੋਰ ਸਥਿਤੀ ਵਿੱਚ ਸ਼ਿਫਟ ਕਰਦੇ ਹੋ। ਜਦੋਂ ਤੁਸੀਂ ਪੂਰਵ ਨਿਰਧਾਰਿਤ ਸਪੀਡ ਜਾਂ ਥੋੜ੍ਹਾ ਤੇਜ਼ ਡ੍ਰਾਈਵ ਕਰਦੇ ਹੋ, ਤਾਂ ਰਿਅਰ ਵਿਊ ਸਕ੍ਰੀਨ ਅਕ੍ਰਿਆਸ਼ੀਲ ਹੋ ਜਾਵੇਗੀ ਅਤੇ ਸਿਸਟਮ ਸਵੈਚਾਲਿਤ ਰੂਪ ਵਿੱਚ ਪਿਛਲੀ ਸਕ੍ਰੀਨ ਦਰਸਾਏਗਾ। (ਜੇਕਰ ਲੈਸ ਹੈ)
  • ਜੇਕਰ ਵਾਹਨ ਨੂੰ ਪਾਰਕ ਕਰਦੇ ਸਮੇਂ ਕੋਈ ਚੀਜ਼ ਤੁਹਾਡੇ ਵਾਹਨ ਦੇ ਬਹੁਤ ਨੇੜੇ ਆ ਜਾਂਦੀ ਹੈ, ਤਾਂ ਚਿਤਾਵਨੀ ਬੀਪ ਸੁਣਾਈ ਦੇਵੇਗੀ। ਜੇਕਰ ਤੁਹਾਨੂੰ ਬੀਪ ਸੁਣਾਈ ਨਹੀਂ ਦਿੰਦੀ ਤਾਂ ਇਸ ਦੇ ਨਤੀਜੇ ਵਜੋਂ ਦੁਰਘਟਨਾ ਨੂੰ ਰੋਕਣ ਲਈ, ਤਾਂ ਤੁਸੀਂ ਵਾਹਨ ਨੂੰ ਪਾਰਕ ਕਰਦੇ ਸਮੇਂ ਸਵੈਚਾਲਿਤ ਰੂਪ ਵਿੱਚ ਚੱਲ ਰਹੇ ਕਿਸੇ ਵੀ ਮੀਡੀਆ ਦੇ ਵੌਲੀਅਮ ਪੱਧਰ ਨੂੰ ਘਟਾਉਣ ਲਈ ਸਿਸਟਮ ਨੂੰ ਸੈੱਟ ਕਰ ਸਕਦੇ ਹੋ। ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਸੈਟਿੰਗਾਂ > ਧੁਨੀ > ਵੌਵਿਉਮ ਅਨੁਪਾਤ, ਸੇਧ ਜਾਂ ਚਾਲਕ ਸਹਿਯੋਗ ਚਿਤਾਵਨੀ > ਪਾਰਕਿੰਗ ਸੁਰੱਖਿਆ ਤਰਜੀਹ ਦਬਾਓ।

ਡ੍ਰਾਈਵਿੰਗ ਕਰਦੇ ਸਮੇਂ ਰਿਅਰ ਵਿਊ ਦੀ ਜਾਂਚ ਕਰਨਾ (ਜੇਕਰ ਲੈਸ ਹੈ)

ਤੁਸੀਂ ਡ੍ਰਾਈਵਿੰਗ ਰਿਅਰ ਵਿਊ ਮੌਨੀਟਰ (DRVM) ਦੀ ਵਰਤੋਂ ਕਰਕੇ ਸਿਸਟਮ ਸਕ੍ਰੀਨ ਰਾਹੀਂ ਰਿਅਰ ਵਿਊ ਦੀ ਜਾਂਚ ਕਰ ਸਕਦੇ ਹੋ।
ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > DRVM ਦਬਾਓ।
  • ਸਕ੍ਰੀਨ ‘ਤੇ ਰਿਅਰ ਵਿਊ ਦਿਖਾਈ ਦਿੰਦਾ ਹੈ। ਸਕ੍ਰੀਨ ‘ਤੇ, ਇਹ ਦਰਸਾਉਣ ਲਈ ਦਿਖਾਈ ਦਿੰਦਾ ਹੈ ਕਿ ਰਿਅਰ ਵਿਊ ਕ੍ਰਿਆਸ਼ੀਲ ਹੈ।
ਰਿਅਰ ਵਿਊ ਸਕ੍ਰੀਨ ਨੂੰ ਅਕ੍ਰਿਆਸ਼ੀਲ ਕਰਨ ਲਈ, ਦਬਾਓ।

ਰਿਅਰ ਵਿਊ ਸਕ੍ਰੀਨ ਨੂੰ ਸੈੱਟ ਕਰਨਾ (ਜੇਕਰ ਲੈਸ ਹੈ)

ਸਕ੍ਰੀਨ ਸੈਟਿੰਗਾਂ ਬਦਲਣ ਲਈ, ਰਿਅਰ ਵਿਊ ਸਕ੍ਰੀਨ ‘ਤੇ ਦਬਾਓ।
  • ਡਿਸਪਲੇ ਸੈਟਿੰਗਾਂ: ਕੈਮਰਾ ਸਕ੍ਰੀਨ ਦੀ ਚਮਕ ਅਤੇ ਕੰਟਰਾਸਟ ਨੂੰ ਸਮਾਯੋਜਿਤ ਕਰੋ।