ਸਿਸਟਮ ਓਵਰਵਿਊ

ਸਿਸਟਮ ਨੂੰ ਚਾਲੂ ਜਾਂ ਬੰਦ ਕਰਨਾ


ਅੱਗੇ ਦਿੱਤਾ ਇਹ ਵਰਣਨ ਕਰਦਾ ਹੈ ਕਿ ਸਿਸਟਮ ਨੂੰ ਕਿਵੇਂ ਚਾਲੂ ਜਾਂ ਬੰਦ ਕਰਨਾ ਹੈ।

ਸਿਸਟਮ ਨੂੰ ਚਾਲੂ ਕਰਨਾ

  1. ਸਿਸਟਮ ਨੂੰ ਚਾਲੂ ਕਰਨ ਲਈ, ਇੰਜਣ ਚਾਲੂ ਕਰੋ।
  1. ਸੁਰੱਖਿਆ ਚਿਤਾਵਨੀ ਵਿਖਾਈ ਦੇਣ ‘ਤੇ, ਇਸ ਨੂੰ ਪੜ੍ਹੋ ਅਤੇ ਪੁਸ਼ਟੀ ਕਰੋ ਦਬਾਓ।
  1. ਸਿਸਟਮ ਭਾਸ਼ਾ ਬਦਲਣ ਲਈ, ਭਾਸ਼ਾ/Language ਦਬਾਓ।
ਚਿਤਾਵਨੀ
  • ਵਾਹਨ ਚਲਦੇ ਹੋਣ ਦੌਰਾਨ, ਸੁਰੱਖਿਆ ਕਾਰਨਾਂ ਕਰਕੇ ਕੁਝ ਫੰਕਸ਼ਨ ਅਸਮਰੱਥ ਹੋ ਸਕਦੇ ਹਨ। ਉਹ ਸਿਰਫ਼ ਵਾਹਨ ਰੁਕਣ ‘ਤੇ ਹੀ ਕੰਮ ਕਰਦੇ ਹਨ। ਇਹਨਾਂ ਵਿੱਚੋਂ ਕਿਸੇ ਦੀ ਵਰਤੋਂ ਕਰਨ ਪਹਿਲਾਂ ਆਪਣੇ ਵਾਹਨ ਨੂੰ ਸੁਰੱਖਿਅਤ ਥਾਂ ‘ਤੇ ਪਾਰਕ ਕਰੋ। ਮੈਨੁਅਲ ਟ੍ਰਾਂਸਮਿਸ਼ਨ ਵਾਹਨ ਵਿੱਚ, ਫੰਕਸ਼ਨਾਂ ਦੀ ਵਰਤੋਂ ਕਰਨ ਲਈ ਪਾਰਕਿੰਗ ਬ੍ਰੇਕ ਲਾਓ। ਆਟੋਮੈਟਿਕ ਟ੍ਰਾਂਸਮਿਸ਼ਨ ਵਾਹਨ ਵਿੱਚ, “P” (ਪਾਰਕ ਕਰੋ) ‘ਤੇ ਬਦਲੋ ਜਾਂ ਪਾਰਕਿੰਗ ਬ੍ਰੇਕ ਲਾਓ।
  • ਜੇਕਰ ਸਿਸਟਮ ਖ਼ਰਾਬ ਹੁੰਦਾ ਹੈ, ਜਿਵੇਂ ਕਿ ਕੋਈ ਆਡੀਓ ਆਉਟਪੁੱਟ ਜਾਂ ਡਿਸਪਲੇ ਨਹੀਂ ਹੈ, ਤਾਂ ਉਸ ਦੀ ਵਰਤੋਂ ਕਰਨੀ ਬੰਦ ਕਰ ਦਿਓ। ਜੇਕਰ ਤੁਸੀਂ ਸਿਸਟਮ ਦੇ ਖ਼ਰਾਬ ਹੋਨ ‘ਤੇ ਉਸ ਦੀ ਵਰਤੋਂ ਜਾਰੀ ਰੱਖਦੇ ਹੋ, ਤਾਂ ਇਸ ਨਾਲ ਅੱਗ ਲੱਗ ਸਕਦੀ ਹੈ, ਬਿਜਲੀ ਦਾ ਝਟਕਾ ਲੱਗ ਸਕਦਾ ਹੈ ਜਾਂ ਸਿਸਟਮ ਫੇਲ੍ਹ ਹੋ ਸਕਦਾ ਹੈ।
ਸਾਵਧਾਨੀ
  • ਤੁਸੀਂ “ACC” ਜਾਂ “ON” ਪੋਜ਼ੀਸ਼ਨ ਵਿੱਚ ਕੀ ਇਗਨੀਸ਼ਨ ਨੂੰ ਰੱਖੇ ਜਾਣ ‘ਤੇ ਸਿਸਟਮ ਨੂੰ ਚਾਲੂ ਕਰ ਸਕਦੇ ਹੋ। ਬਿਨਾਂ ਇੰਜਣ ਚੱਲਣ ਦੇ ਲੰਮੇ ਸਮੇਂ ਤੱਕ ਸਿਸਟਮ ਦੀ ਵਰਤੋਂ ਕਰਨ ਨਾਲ ਬੈਟਰੀ ਸਮਾਪਤ ਹੋ ਜਾਂਦੀ ਹੈ। ਜੇਕਰ ਤੁਸੀਂ ਲੰਮੇ ਸਮੇਂ ਤੱਕ ਸਿਸਟਮ ਦੀ ਵਰਤੋਂ ਕਰਨ ਦੀ ਯੋਜਨਾ ਬਣਾਉਂਦੇ ਹੋ, ਤਾਂ ਇੰਜਣ ਚਾਲੂ ਕਰੋ।
  • ਜੇਕਰ ਤੁਸੀਂ ਇੰਜਣ ਚਾਲੂ ਕੀਤੇ ਬਿਨਾਂ ਆਪਣਾ ਸਿਸਟਮ ਚਾਲੂ ਕਰਦੇ ਹੋ, ਤਾਂ ਇੱਕ ਬੈਟਰੀ ਚਿਤਾਵਨੀ ਵਿਖਾਈ ਦੇਵੇਗੀ। ਇੱਕ ਵਾਰ ਇੰਜਣ ਸ਼ੁਰੂ ਹੋਣ ਤੋਂ ਬਾਅਦ, ਬੈਟਰੀ ਚਿਤਾਵਨੀ ਚਲੀ ਜਾਵੇਗੀ।
ਧਿਆਨ ਦਿਓ
  • ਜਦੋਂ ਤੁਸੀਂ ਇੰਜਣ ਚਾਲੂ ਕਰਦੇ ਹੋ ਤਾਂ ਬਹੁਤ ਜ਼ਿਆਦਾ ਵੌਲੀਊਮ ਵਿੱਚ ਆਡੀਓ ਚਲਾਉਣ ਤੋਂ ਬਚਣ ਲਈ, ਇੰਜਣ ਨੂੰ ਰੋਕਣ ਤੋਂ ਪਹਿਲਾਂ ਵੌਲੀਊਮ ਲੇਵਲ ਨੂੰ ਸਮਾਯੋਜਿਤ ਕਰੋ। ਤੁਸੀਂ ਸਵੈ-ਚਲਿਤ ਤੌਰ ‘ਤੇ ਵੌਲੀਅਮ ਲੇਵਲ ਘਟਾਉਣ ਵਾਸਤੇ ਸਿਸਟਮ ਨੂੰ ਵੀ ਸੈੱਟ ਕਰ ਸਕਦੇ ਹੋ। ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਸੈਟਿੰਗਾਂ > ਧੁਨੀ > ਵੌਵਿਉਮ ਅਨੁਪਾਤ, ਸਿਸਟਮ ਵੌਲਿਉਮਸ ਜਾਂ ਪ੍ਰੀਮੀਅਮ ਧੁਨੀ ਨੂੰ ਦਬਾਓ ਅਤੇ ਸ਼ੁਰੂ ਹੋਣ ਉੱਤੇ ਵੌਲਿਉਮ ਸੀਮਾ ਵਿਕਲਪ ਨੂੰ ਸਰਗਰਮ ਕਰੋ।
  • ਤੁਸੀਂ ਸਟਾਰਟ-ਅੱਪ ‘ਤੇ ਆਡੀਓ ਵੌਲੀਅਮ ਨੂੰ ਆਪਣੇ-ਆਪ ਘੱਟ ਕਰਨ ਲਈ ਸਿਸਟਮ ਨੂੰ ਸੈੱਟ ਕਰਨ ਵਾਸਤੇ ਇਸ ਵਿਕਲਪ ਦੀ ਚੋਣ ਕਰ ਸਕਦੇ ਹੋ, ਜੇਕਰ ਇਹ ਪਹਿਲਾਂ ਕਿਸੇ ਖਾਸ ਪੱਧਰ ਤੋਂ ਵੱਧ ਸੈੱਟ ਕੀਤਾ ਗਿਆ ਹੈ।

ਸਿਸਟਮ ਨੂੰ ਬੰਦ ਕਰਨਾ

ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ਸਿਸਟਮ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟ੍ਰੋਲ ਪੈਨਲ ‘ਤੇ ਪਾਵਰ ਬਟਨ ਨੂੰ ਦੱਬ ਕੇ ਰੱਖਣ ਦੁਆਰਾ ਸਿਸਟਮ ਨੂੰ ਬੰਦ ਕਰ ਸਕਦੇ ਹੋ।
  • ਸਕ੍ਰੀਨ ਅਤੇ ਧੁਨੀ ਬੰਦ ਹੋ ਜਾਵੇਗੀ।
  • ਸਿਸਟਮ ਦੀ ਦੁਬਾਰਾ ਵਰਤੋਂ ਕਰਨ ਲਈ, ਪਾਵਰ ਬਟਨ ਨੂੰ ਦਬਾਓ।
ਤੁਹਾਡੇ ਦੁਆਰਾ ਇੰਜਣ ਬੰਦ ਕਰਨ ਤੋਂ ਬਾਅਦ, ਕੁਝ ਸਮੇਂ ਬਾਅਦ ਜਾਂ ਜਿਵੇਂ ਹੀ ਤੁਸੀਂ ਡ੍ਰਾਈਵਰ ਦਾ ਦਰਵਾਜਾ ਖੋਲ੍ਹਦੇ ਹੋ, ਸਿਸਟਮ ਆਪਣੇ-ਆਪ ਬੰਦ ਹੋ ਜਾਵੇਗਾ।
  • ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ ‘ਤੇ, ਜਿਵੇਂ ਹੀ ਇੰਜਣ ਬੰਦ ਕਰਦੇ ਹੋ, ਤਾਂ ਸਿਸਟਮ ਬੰਦ ਹੋ ਸਕਦਾ ਹੈ।